Google Doodle Celebrates Sridevi's Birthday: ਅਦਾਕਾਰਾ ਸ਼੍ਰੀਦੇਵੀ ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਸੀ। ਉਸਨੇ ਸਿਰਫ 4 ਸਾਲ ਦੀ ਉਮਰ ਵਿੱਚ ਮਿਥਿਹਾਸਕ ਫਿਲਮ ਥੁਨੈਵਨ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ।



ਦੱਸ ਦੇਈਏ ਕਿ ਅੱਜ ਅਦਾਕਾਰਾ ਦਾ 60ਵਾਂ ਜਨਮਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੂਗਲ ਡੂਡਲ ਨੇ ਖਾਸ ਤਰੀਕੇ ਨਾਲ ਸ਼੍ਰੀ ਦੇਵੀ ਨੂੰ ਜਨਮਦਿਨ ਮੌਕੇ ਸ਼ਰਧਾਂਜਲੀ ਦਿੱਤੀ ਹੈ।



ਇਸ ਗੱਲ ਤੋਂ ਤੁਸੀ ਬਖੂਬੀ ਜਾਣੂ ਹੋ ਕਿ ਦੇਸ਼ ਦੀ ਪਹਿਲੀ ਮਹਿਲਾ ਸੁਪਰਸਟਾਰ ਸ਼੍ਰੀਦੇਵੀ ਆਪਣੀ ਮੌਤ ਤੋਂ ਬਾਅਦ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।



ਸ਼੍ਰੀਦੇਵੀ ਦੀ ਆਖਰੀ ਫਿਲਮ ਮੌਮ 6 ਸਾਲ ਪਹਿਲਾਂ ਰਿਲੀਜ਼ ਹੋਈ ਸੀ। ਜਾਹਨਵੀ ਕਪੂਰ ਅਜੇ ਵੀ ਉਸ ਭਿਆਨਕ ਦਿਨ ਨੂੰ ਨਹੀਂ ਭੁੱਲੀ ਹੈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਇਸ ਦੁਨੀਆ 'ਚ ਨਹੀਂ ਰਹੀ।



ਇਸ ਵਿਚਾਲੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਸ਼੍ਰੀ ਦੇਵੀ ਦੇ ਮੌਤ ਤੋਂ ਪਹਿਲਾਂ ਆਪਣੀ ਧੀ ਨੂੰ ਕੀ ਕਿਹਾ ਸੀ।



ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਕਿਹਾ ਸੀ- 'ਮਾਂ ਦੇ ਦੁਬਈ ਜਾਣ ਤੋਂ ਇਕ ਰਾਤ ਪਹਿਲਾਂ ਮੈਂ ਆਪਣੇ ਕਮਰੇ 'ਚ ਸੀ।



ਫਿਰ ਮੈਂ ਆਪਣੀ ਮੰਮੀ ਕੋਲ ਗਈ, ਕਿਉਂਕਿ ਮੈਨੂੰ ਨੀਂਦ ਨਹੀਂ ਆ ਰਹੀ ਸੀ, ਇਸ ਲਈ ਮੈਂ ਸੋਚਿਆ ਕਿ ਮੈਨੂੰ ਕੁਝ ਦੇਰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਜਦੋਂ ਮੈਂ ਕਮਰੇ ਵਿੱਚ ਗਈ ਤਾਂ ਮੰਮੀ ਰੁੱਝੀ ਹੋਈ ਸੀ।



ਉਹ ਵਿਆਹ 'ਤੇ ਜਾਣ ਲਈ ਪੈਕਿੰਗ ਕਰ ਰਹੀ ਸੀ। ਮੈਂ ਸ਼ੂਟਿੰਗ 'ਤੇ ਵੀ ਜਾਣਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆ ਕੇ ਮੈਨੂੰ ਸੂਲਾ ਦਿਓ, ਪਰ ਉਹ ਪੈਕਿੰਗ ਕਰ ਰਹੇ ਸੀ।



ਫਿਰ ਜਦੋਂ ਉਹ ਆਈ, ਮੈਂ ਅੱਧੀ ਸੌਂ ਚੁੱਕੀ ਸੀ। ਪਰ ਮੈਂ ਮਹਿਸੂਸ ਕਰ ਸਕਦੀ ਸੀ ਕਿ ਉਹ ਮੇਰੇ ਸਿਰ ਨੂੰ ਥਪਥਪਾਉਂਦੀ ਹਨ।



ਵੋਗ ਮੁਤਾਬਕ ਜਾਹਨਵੀ ਕਪੂਰ ਨੇ ਦੱਸਿਆ ਸੀ ਕਿ 'ਉਸ ਰਾਤ ਜਦੋਂ ਮਾਂ ਦਾ ਸਾਰਾ ਕੰਮ ਖਤਮ ਹੋ ਗਿਆ ਤਾਂ ਉਹ ਮੇਰੇ ਕਮਰੇ 'ਚ ਆਈ। ਇਸ ਤੋਂ ਬਾਅਦ ਮੰਮੀ ਨੇ ਪਿਆਰ ਨਾਲ ਮੇਰੇ ਮੱਥੇ ਨੂੰ ਚੁੰਮਿਆ ਅਤੇ ਮੇਰੇ ਸਿਰ ਨੂੰ ਥਪਥਪਾਇਆ।