ਗੁਰਦਾਸ ਮਾਨ ਦਾ ਨਾਂਅ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਵਿੱਚ ਹੀ ਨਹੀਂ, ਸਗੋਂ ਬਾਲੀਵੁੱਡ ਵਿੱਚ ਵੀ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ।




ਪੰਜਾਬੀ ਸਿੰਗਰ ਤੇ ਅਦਾਕਾਰ ਗੁਰਦਾਸ ਮਾਨ ਹਰ ਪੰਜਾਬੀ ਦੇ ਦਿਲ ਦੀ ਧੜਕਣ ਹਨ। ਅੱਜ ਯਾਨਿ 4 ਜਨਵਰੀ 2023 ਨੂੰ ਗੁਰਦਾਸ ਮਾਨ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ।


80-90 ਦੇ ਦਹਾਕਿਆਂ ‘ਚ ਗੁਰਦਾਸ ਮਾਨ ਵਰਗੇ ਗਾਇਕਾਂ ਨੇ ਪੰਜਾਬੀ ਗਾਇਕੀ ਨੂੰ ਹੀ ਨਹੀਂ, ਸਗੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਨਵਾਂ ਟਰੈਂਡ ਦਿਤਾ।



ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਗਿੱਦੜਬਾਹਾ ਵਿਖੇ ਹੋਇਆ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕੁੱਲ 34 ਐਲਬਮਾਂ ਵਿਚ ਸੈਂਕੜੇ ਗੀਤ ਗਾਏ। ਉਨ੍ਹਾਂ ਦਾ ਲਗਭਗ ਹਰ ਗੀਤ ਸੁਪਰਹਿੱਟ ਰਿਹਾ।



1980 ਵਿਚ ਦਿਲ ਦਾ ਮਾਮਲਾ ਹੈ ਗੀਤ ਨੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ;ਚ ਸਟਾਰ ਵਜੋਂ ਕਾਬਿਜ਼ ਕੀਤਾ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ ਵਿਚ 300 ਤੋਂ ਵੱਧ ਗੀਤ ਲਿਖੇ



ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗੀਤ-ਸੰਗੀਤ ਅਤੇ ਅਦਾਕਾਰੀ ਦੀ ਦੁਨੀਆ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੇ ਗੁਰਦਾਸ ਮਾਨ ਕਦੇ ਪੰਜਾਬ ਬਿਜਲੀ ਬੋਰਡ 'ਚ ਛੋਟੀ ਜਿਹੀ ਨੌਕਰੀ ਕਰਦੇ ਸਨ



ਸਾਲ 1980 ਵਿੱਚ, ਕਿਸੇ ਨੇ ਉਨ੍ਹਾਂ ਨੂੰ ਸਟੇਜ 'ਤੇ ਲਾਈਵ 'ਦਿਲ ਦਾ ਮਮਲਾ' ਗਾਉਂਦੇ ਦੇਖਿਆ ਅਤੇ ਦੂਰਦਰਸ਼ਨ ਲਈ ਗਾਉਣ ਲਈ ਬੁਲਾਇਆ।



ਦੂਰਦਰਸ਼ਨ 'ਤੇ ਜਿਵੇਂ ਹੀ ਗੀਤ 'ਦਿਲ ਦਾ ਮਮਲਾ ਹੈ' ਗਾਣਾ ਦੂਰਦਰਸ਼ਨ 'ਤੇ ਆਉਂਦੇ ਹੀ ਗੁਰਦਾਸ ਮਾਨ ਰਾਤੋ ਰਾਤ ਸਟਾਰ ਬਣ ਗਏ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 23 ਸਾਲ ਸੀ।



ਗੁਰਦਾਸ ਮਾਨ ਨੇ ਪੂਰੀ ਦੁਨੀਆ 'ਚ ਨਾਮ ਕਮਾਇਆ। ਪਰ ਇਸ ਦੇ ਨਾਲ ਨਾਲ ਗਾਇਕ ਦਾ ਵਿਵਾਦਾਂ ਨਾਲ ਵੀ ਨਾਤਾ ਰਿਹਾ ਹੈ। ਗਾਇਕ ਗੁਰਦਾਸ ਮਾਨ ਸਾਲ 2021 'ਚ ਵਿਵਾਦਾਂ 'ਚ ਘਿਰ ਗਏ ਸਨ।



ਇਸ ਦੇ ਨਾਲ ਹਾਲ ਹੀ 'ਚ ਆਪਣੇ ਗਾਣੇ 'ਗੱਲ ਸੁਣੋ ਪੰਜਾਬੀ ਦੋਸਤੋ' ਨੂੰ ਲੈਕੇ ਵੀ ਗੁਰਦਾਸ ਮਾਨ ਵਿਵਾਦਾਂ 'ਚ ਆ ਗਏ ਸੀ। ਇਸ ਗੀਤ ਰਾਹੀਂ ਮਾਨ ਨੇ ਉਨ੍ਹਾਂ ਤਾਨਿਆਂ ਦਾ ਜਵਾਬ ਦਿੱਤਾ ਸੀ, ਜੋ ਉਨ੍ਹਾਂ ਨੂੰ 2019 'ਚ ਸੁਣਨੇ ਪਏ ਸੀ