ਜਦੋਂ ਗੁਰੂ ਨਾਨਕ ਦੇਵ ਜੀ ਨੇ ਨਮਾਜ ਪੜ੍ਹਨ ਤੋਂ ਕੀਤਾ ਸੀ ਇਨਕਾਰ



ਇਹ ਕਿੱਸਾ ਉਸ ਵੇਲੇ ਵਾਪਰਿਆ, ਜਦੋਂ ਗੁਰੂ ਨਾਨਕ ਦੇਵ ਜੀ ਸੁਨਤਾਨਪੁਰ ਲੋਧੀ ਵਿੱਚ ਸਨ



ਇੱਕ ਜੁੰਮੇ ਦੀ ਨਮਾਜ ਦੌਰਾਨ ਮੌਲਵੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਮਾਜ ਦੇ ਲਈ ਕਿਹਾ



ਮੌਲਵੀ ਨੇ ਕਿਹਾ ਕਿ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਰੱਬ ‘ਤੇ ਭਰੋਸਾ ਕਰਦੇ ਹਨ, ਤਾਂ ਉਨ੍ਹਾਂ ਨੂੰ ਨਮਾਜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ



ਜਦੋਂ ਨਮਾਜ ਪੜ੍ਹੀ ਜਾ ਰਹੀ ਸੀ, ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਸਿਜਦਾ ਨਹੀਂ ਕੀਤਾ ਸੀ



ਮੌਲਵੀ ਨੇ ਗੁਰੂ ਨਾਨਕ ਦੇਵ ਜੀ ਨੂੰ ਅਜਿਹਾ ਨਾ ਕਰਨ ਦੀ ਵਜ੍ਹਾ ਪੁੱਛੀ



ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਤਾਂ ਨਮਾਜ ਵਿੱਚ ਸ਼ਾਮਲ ਹੋਇਆ ਸੀ ਪਰ ਤੁਸੀਂ ਨਹੀਂ



ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਹਾਡਾ ਸਰੀਰ ਤਾਂ ਨਮਾਜ ਵਿੱਚ ਸੀ ਪਰ ਮਨ ਨਹੀਂ



ਮੌਲਵੀ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਤੇ ਕਾਫੀ ਨਿਰਾਸ਼ ਹੋਇਆ



ਇਹ ਚਮਤਕਾਰ ਦੇਖ ਕੇ ਨਵਾਬ ਦੌਲਤ ਖਾਂ ਵੀ ਹੈਰਾਨ ਰਹਿ ਗਏ