ਜਦੋਂ ਗੁਰੂ ਨਾਨਕ ਦੇਵ ਜੀ ਨੇ ਨਵੀ ਦੌਲਤ ਖਾਨ ਨੂੰ ਦਿਖਾਇਆ ਸੀ ਫਕੀਰੀ ਦਾ ਚਮਤਕਾਰ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਚ ਬਿਤਾਏ ਸੀ 14 ਸਾਲ ਇਸ ਦੌਰਾਨ ਗੁਰੂ ਸਾਹਿਬ ਜੀ ਨੇ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਸੀ ਗੁਰੂ ਨਾਨਕ ਦੇਵ ਜੀ ਗਰੀਬਾਂ ਨੂੰ ਖੁਲ੍ਹੇ ਮਨ ਨਾਲ ਰਾਸ਼ਨ ਵੰਡਦੇ ਸਨ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਨ ਨੂੰ ਨਮਾਜ ਦੀ ਅਹਿਮੀਅਤ ਦੱਸੀ ਗੁਰੂ ਜੀ ਨੇ ਦੱਸਿਆ ਕਿ ਨਵਾਬ ਦਾ ਧਿਆਨ ਨਮਾਜ ਵਿੱਚ ਨਹੀਂ ਸਗੋਂ ਕਾਬੁਲ ਦੇ ਘੋੜੇ ‘ਤੇ ਸੀ ਇਹ ਚਮਤਕਾਰ ਦੇਖ ਕੇ ਨਵਾਬ ਦੌਲਤ ਖਾਨ ਵੀ ਹੈਰਾਨ ਰਹਿ ਗਿਆ ਗੁਰੂ ਸਾਹਿਬ ਨੇ ਕਿਹਾ ਕਿ ਨਮਾਜ ਅਦਾ ਕਰਨੀ ਹੈ ਤਾਂ ਸੱਚੇ ਮਨ ਨਾਲ ਕਰੋ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਲਈ ਕਾਫੀ ਅਹਿਮ ਰਿਹਾ ਹੈ ਆਪਣੇ ਵਿਆਹ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣਾ ਪਰਿਵਾਰਿਕ ਜੀਵਨ ਇੱਥੇ ਗੁਜ਼ਾਰਿਆ ਸੀ