ਇਹ ਪੰਜ ਚੀਜ਼ਾਂ ਤੁਹਾਡੀ ਨੀਂਦ ਦੇ ਸਰਕਲ ਨੂੰ ਖਰਾਬ ਕਰਦੀਆਂ ਹਨ



ਸਿਹਤ ਅਤੇ ਨੀਂਦ

ਸਿਹਤਮੰਦ ਰਹਿਣ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਨੀਂਦ ਦਾ ਸਰਕਲ ਖਰਾਬ ਹੋ ਜਾਵੇ ਤਾਂ ਸਿਹਤ ਸਬੰਧੀ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ।



ਨੀਂਦ ਕਿਉਂ ਖਰਾਬ ਹੁੰਦੀ ਹੈ?

ਗੈਰ-ਸਿਹਤਮੰਦ ਜੀਵਨ ਸ਼ੈਲੀ ਦੇ ਨਾਲ-ਨਾਲ ਕਈ ਅਜਿਹੀਆਂ ਚੀਜ਼ਾਂ ਹਨ ਜੋ ਨੀਂਦ ਨਾਂ ਆਉਣ ਦਾ ਕਾਰਨ ਹਨ, ਤਾਂ ਆਓ ਜਾਣਦੇ ਹਾਂ



ਇਲੈਕਟ੍ਰਾਨਿਕ ਯੰਤਰ

ਜ਼ਿਆਦਾਤਰ ਲੋਕ ਕੰਪਿਊਟਰ 'ਤੇ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਵੀ ਫੋਨ ਦੀ ਵਰਤੋਂ ਕਰਦੇ ਹਨ। ਚੰਗੀ ਨੀਂਦ ਲਈ ਇਲੈਕਟ੍ਰਾਨਿਕ ਉਪਕਰਨਾਂ ਤੋਂ ਦੂਰ ਰਹਿਣਾ ਜ਼ਰੂਰੀ ਹੈ



ਸੌਣ ਦਾ ਸਮਾਂ

ਜ਼ਿਆਦਾਤਰ ਲੋਕਾਂ ਦਾ ਸੌਣ ਦਾ ਸਮਾਂ ਠੀਕ ਨਹੀਂ ਹੁੰਦਾ, ਚੰਗੀ ਨੀਂਦ ਲਈ ਇਹ ਬਹੁਤ ਜ਼ਰੂਰੀ ਹੈ ਕਿ ਸੌਣ ਅਤੇ ਜਾਗਣ ਦਾ ਸਹੀ ਸਮਾਂ ਹੋਵੇ।



ਕੈਫੀਨ

ਜੇਕਰ ਤੁਹਾਨੂੰ ਸੌਣ ਤੋਂ ਪਹਿਲਾਂ ਚਾਹ-ਕੌਫੀ ਲੈਣ ਦੀ ਆਦਤ ਹੈ ਤਾਂ ਇਹ ਜਾਣ ਲਓ ਕੈਫੀਨ ਵਾਲੀਆਂ ਚੀਜ਼ਾਂ ਤੁਹਾਡੀ ਨੀਂਦ ਦੀ ਗੁਣਵੱਤਾ ਨੂੰ ਖਰਾਬ ਕਰਦੀਆਂ ਹਨ।



ਤਣਾਅ

ਆਮ ਤੌਰ 'ਤੇ ਲੋਕ ਤਣਾਅ ਵਿਚ ਰਹਿੰਦੇ ਹਨ ਪਰ ਹਰ ਗੱਲ 'ਤੇ ਤਣਾਅ ਲੈਣ ਦੀ ਆਦਤ ਕਾਰਨ ਰਾਤ ਨੂੰ ਨੀਂਦ ਨਾਂ ਆਉਣ ਦੀ ਸਮੱਸਿਆ ਹੋ ਸਕਦੀ ਹੈ।