ਸ਼ਰਾਬ ਦਾ ਜ਼ਿਆਦਾ ਸੇਵਨ ਸਰੀਰ ਲਈ ਬਹੁਤ ਖਤਰਨਾਕ ਹੁੰਦਾ ਹੈ ਪਰ ਇਸ ਦੇ ਬਾਵਜੂਦ ਇਸ ਦਾ ਰੁਝਾਨ ਵਧਦਾ ਜਾ ਰਿਹਾ ਹੈ।



ਅੱਜ-ਕੱਲ੍ਹ ਕੋਈ ਵੀ ਪਾਰਟੀ ਜਾਂ ਜਸ਼ਨ ਸ਼ਰਾਬ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ। ਬਹੁਤ ਸਾਰੇ ਲੋਕ ਸਿਰਫ ਜਾਮ ਖੜਕਾਉਣ ਲਈ ਹੀ ਵੀਕੈਂਡ ਦੀ ਉਡੀਕ ਕਰਦੇ ਹਨ ਤੇ ਕਈ ਤਰਕਾਲਾਂ ਪੈਂਦੇ ਹੀ ਬੋਤਲ ਖੋਲ੍ਹ ਬਹਿੰਦੇ ਹਨ।



ਇਸ ਦੌਰਾਨ ਕੁਝ ਲੋਕ ਇੰਨੀ ਜ਼ਿਆਦਾ ਸ਼ਰਾਬ ਪੀ ਲੈਂਦੇ ਹਨ ਕਿ ਉਨ੍ਹਾਂ ਦਾ ਆਪਣੇ 'ਤੇ ਕਾਬੂ ਹੀ ਨਹੀਂ ਰਹਿੰਦਾ। ਕਈ ਵਾਰ ਇਸ ਕਾਰਨ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਹੈਂਗਓਵਰ ਦੀ ਸਮੱਸਿਆ ਵੀ ਹੁੰਦੀ ਹੈ ਜੋ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ।



ਹੈਂਗਓਵਰ ਵਿੱਚ ਸਿਰਦਰਦ, ਅੱਖਾਂ ਦਾ ਲਾਲ ਹੋਣਾ, ਮਾਸਪੇਸ਼ੀਆਂ ਵਿੱਚ ਦਰਦ, ਬਹੁਤ ਜ਼ਿਆਦਾ ਪਿਆਸ, ਬਲੱਡ ਪ੍ਰੈਸ਼ਰ ਵਧਣਾ, ਦਿਲ ਦੀ ਤੇਜ਼ ਧੜਕਣ, ਕੰਬਣੀ ਤੇ ਪਸੀਨਾ ਆਉਣਾ ਵਰਗੀਆਂ ਸਰੀਰਕ ਸਮੱਸਿਆਵਾਂ ਵੀ ਹੁੰਦੀਆਂ ਹਨ।



ਅਲਕੋਹਲ ਹੈਂਗਓਵਰ ਸਮਾਂ ਤੇ ਸਿਹਤ ਦੋਵੇਂ ਬਰਬਾਦ ਕਰਦਾ ਹੈ। ਅਜਿਹੇ 'ਚ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਅੱਜ ਅਸੀਂ ਤੁਹਾਨੂੰ ਹੈਂਗਓਵਰ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ...



ਸ਼ਰਾਬ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਦਾ ਰਸ ਬਹੁਤ ਮਦਦਗਾਰ ਹੁੰਦਾ ਹੈ। ਨਿੰਬੂ ਵਾਲੀ ਚਾਹ ਪੀਣ ਨਾਲ ਹੈਂਗਓਵਰ ਤੋਂ ਛੁਟਕਾਰਾ ਮਿਲਦਾ ਹੈ।



ਇਹ ਅਲਕੋਹਲ ਨੂੰ ਜਲਦੀ ਸੋਖ ਲੈਂਦਾ ਹੈ ਤੇ ਤੁਰੰਤ ਰਾਹਤ ਦਿੰਦਾ ਹੈ। ਇੱਕ ਗਿਲਾਸ ਠੰਢੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਨਸ਼ਾ ਦੂਰ ਹੁੰਦਾ ਹੈ।



ਹੈਂਗਓਵਰ ਦੀ ਹਾਲਤ ਵਿੱਚ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ। ਸ਼ਹਿਦ ਅਲਕੋਹਲ ਤੇ ਹੈਂਗਓਵਰ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਬੇਅਸਰ ਕਰਦਾ ਹੈ।



ਸ਼ਹਿਦ ਵਿੱਚ ਫਰੂਟੋਜ਼ ਹੋਣ ਕਾਰਨ, ਅਲਕੋਹਲ ਜਲਦੀ ਪਾਚਨ ਹੁੰਦਾ ਹੈ। ਸ਼ਹਿਦ ਸ਼ਰਾਬ ਦੇ ਪਾਚਨ ਵਿੱਚ ਮਦਦ ਕਰਦਾ ਹੈ।



ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਕੇਲਾ ਵੀ ਹੈਂਗਓਵਰ ਤੋਂ ਛੁਟਕਾਰਾ ਦਿਵਾ ਸਕਦਾ ਹੈ। ਕੇਲੇ ਵਿੱਚ ਪੋਟਾਸ਼ੀਅਮ ਤੇ ਕਾਰਬੋਹਾਈਡ੍ਰੇਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਰੀਰ ਵਿੱਚ ਪ੍ਰੋਬਾਇਓਟਿਕ ਗੁਣਾਂ ਦਾ ਸੰਚਾਰ ਕਰਦੇ ਹਨ ਤੇ ਪਾਣੀ ਦੀ ਕਮੀ ਨੂੰ ਦੂਰ ਕਰਦੇ ਹਨ।



ਸ਼ਰਾਬ ਪੀਣ ਨਾਲ ਸਰੀਰ ਕਈ ਪੌਸ਼ਟਿਕ ਤੱਤ ਗੁਆ ਦਿੰਦਾ ਹੈ, ਅਜਿਹੇ 'ਚ ਕੇਲਾ ਖਾਣ ਨਾਲ ਇਹ ਸੰਤੁਲਨ ਬਣਿਆ ਰਹਿੰਦਾ ਹੈ।



ਅਦਰਕ ਵਿੱਚ ਔਸ਼ਧੀ ਗੁਣ ਹੁੰਦੇ ਹਨ ਜੋ ਬੇਚੈਨੀ ਨੂੰ ਦੂਰ ਕਰਦੇ ਹਨ। ਇਹ ਸ਼ਰਾਬ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਵੀ ਬਹੁਤ ਫਾਇਦੇਮੰਦ ਹੈ।



ਅਦਰਕ ਅਲਕੋਹਲ ਨੂੰ ਚੰਗੀ ਤਰ੍ਹਾਂ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ, ਜੋ ਹੈਂਗਓਵਰ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਕ ਹੁੰਦਾ ਹੈ।