ਦੁਨੀਆ ਭਰ ਵਿੱਚ ਹਰ ਸਾਲ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਹਰ ਉਮਰ ਦੇ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ।



ਕੈਂਸਰ ਗੈਰ-ਛੂਤ ਦੀ ਬਿਮਾਰੀ ਹੋਣ ਦੇ ਬਾਵਜੂਦ, ਇਹ ਹਰ ਸਾਲ ਲੱਖਾਂ ਮੌਤਾਂ ਦਾ ਕਾਰਨ ਬਣਦੀ ਹੈ। ਕੈਂਸਰ ਕਈ ਕਾਰਨਾਂ ਕਰਕੇ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਕੱਪ ਚਾਹ ਤੁਹਾਨੂੰ ਕੈਂਸਰ ਦਾ ਸ਼ਿਕਾਰ ਬਣਾ ਸਕਦੀ ਹੈ।



ਜੇਕਰ ਤੁਸੀਂ ਪਲਾਸਟਿਕ ਦੇ ਕੱਪ 'ਚ ਚਾਹ ਪੀਂਦੇ ਹੋ ਤੇ ਹਰ ਰੋਜ਼ ਅਜਿਹਾ ਕਰਦੇ ਹੋ ਤਾਂ ਤੁਸੀਂ ਕੈਂਸਰ ਦੇ ਸ਼ਿਕਾਰ ਹੋ ਸਕਦੇ ਹੋ।



ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਪਲਾਸਟਿਕ ਦੇ ਕੱਪਾਂ ਵਿੱਚ ਹਾਈਡ੍ਰੋਕਾਰਬਨ ਹੁੰਦੇ ਹਨ।



ਜਦੋਂ ਚਾਹ ਇਨ੍ਹਾਂ ਕੱਪਾਂ 'ਚ ਪਾਈ ਜਾਂਦੀ ਹੈ ਤਾਂ ਇਹ ਖਤਰਨਾਕ ਹਾਈਡ੍ਰੋਕਾਰਬਨ ਚਾਹ 'ਚ ਮਿਲ ਜਾਂਦੇ ਹਨ।



ਜਦੋਂ ਅਸੀਂ ਚਾਹ ਪੀਂਦੇ ਹਾਂ ਤਾਂ ਇਹ ਸਰੀਰ ਵਿੱਚ ਪਹੁੰਚ ਜਾਂਦੇ ਹਨ, ਜੋ ਬਾਅਦ ਵਿੱਚ ਕੈਂਸਰ ਦਾ ਕਾਰਨ ਬਣ ਸਕਦੇ ਹਨ।



ਪਿਛਲੇ ਕੁਝ ਸਾਲਾਂ ਤੋਂ ਪਲਾਸਟਿਕ ਦੇ ਕੱਪਾਂ 'ਚ ਚਾਹ ਪੀਣ ਦਾ ਰੁਝਾਨ ਕਾਫੀ ਵਧ ਗਿਆ ਹੈ।



ਖਾਸ ਕਰਕੇ ਦੁਕਾਨਾਂ ਜਾਂ ਰੈਸਟੋਰੈਂਟਾਂ ਵਿੱਚ ਚਾਹ ਪਲਾਸਟਿਕ ਦੇ ਕੱਪਾਂ ਵਿੱਚ ਹੀ ਪਰੋਸੀ ਜਾਂਦੀ ਹੈ।



ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਪਲਾਸਟਿਕ ਦੇ ਕੱਪ ਗਰਮ ਹੋ ਜਾਂਦੇ ਹਨ, ਤਾਂ ਉਨ੍ਹਾਂ ਵਿੱਚੋਂ ਹਾਈਡ੍ਰੋਕਾਰਬਨ ਨਿਕਲਦੇ ਹਨ ਜਿਸ ਕਾਰਨ ਕੈਂਸਰ ਦਾ ਖਤਰਾ ਹੋ ਸਕਦਾ ਹੈ।



ਅਜਿਹਾ ਹੀ ਖ਼ਤਰਾ ਪਲਾਸਟਿਕ ਦੀਆਂ ਬੋਤਲਾਂ ਵਿੱਚ ਵੀ ਮੌਜੂਦ ਹੈ। ਜਦੋਂ ਅਸੀਂ ਪਾਣੀ ਪੀਂਦੇ ਹਾਂ ਤਾਂ ਇਹ ਇਸ ਜ਼ਰੀਏ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ।