ਮੌਨਸੂਨ
ਬਰਸਾਤ ਦੇ ਮੌਸਮ ਦੌਰਾਨ ਅੱਖਾਂ ਦਾ ਫਲੂ ਜਾਂ ਕੰਨਜਕਟਿਵਾਇਟਿਸ ਇੱਕ ਆਮ ਸਮੱਸਿਆ ਹੈ, ਜੋ ਕਿ ਇਨ੍ਹੀਂ ਦਿਨੀਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਫੈਲ ਰਹੀ ਹੈ।



ਕੰਨਜਕਟਿਵਾਇਟਿਸ
ਜੇਕਰ ਤੁਸੀਂ ਵੀ ਕੰਨਜਕਟਿਵਾਇਟਿਸ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਜ਼ਮਾ ਕੇ ਰਾਹਤ ਪਾ ਸਕਦੇ ਹੋ।



ਆਲੂ
ਆਲੂ ਵਿੱਚ ਠੰਢਕ ਹੁੰਦੀ ਹੈ ਅਤੇ ਇਹ ਅੱਖਾਂ ਨੂੰ ਠੰਡਕ ਦਿੰਦਾ ਹੈ। ਆਲੂ ਇਨਫੈਕਸ਼ਨ ਨੂੰ ਰੋਕਣ 'ਚ ਵੀ ਮਦਦਗਾਰ ਹੈ। ਆਲੂ ਦੇ ਪਤਲੇ ਟੁਕੜੇ ਕੱਟ ਕੇ ਅੱਖਾਂ 'ਤੇ 10 ਤੋਂ 15 ਮਿੰਟ ਤੱਕ ਰੱਖਣ ਨਾਲ ਫਾਇਦਾ ਹੁੰਦਾ ਹੈ।



ਤੁਲਸੀ
ਤੁਲਸੀ ਦੇ ਪੱਤਿਆਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਰੱਖੋ ਅਤੇ ਅਗਲੀ ਸਵੇਰ ਇਸ ਪਾਣੀ ਨਾਲ ਅੱਖਾਂ ਧੋ ਲਓ। ਇਸ ਤਰ੍ਹਾਂ 3-4 ਦਿਨ ਕਰਨ ਨਾਲ ਆਰਾਮ ਮਿਲਦਾ ਹੈ। ਅੱਖਾਂ ਵਿੱਚ ਲਾਲੀ ਵੀ ਘੱਟ ਹੁੰਦੀ ਹੈ।



ਹਲਦੀ
ਕੋਸੇ ਪਾਣੀ ਵਿੱਚ ਇੱਕ ਚੁਟਕੀ ਹਲਦੀ ਪਾਊਡਰ ਮਿਲਾਓ। ਇਸ ਪਾਣੀ ਵਿੱਚ ਰੂੰ ਨੂੰ ਭਿਓ ਕੇ ਅੱਖਾਂ ਨੂੰ ਸਾਫ਼ ਕਰੋ। ਅਜਿਹਾ ਕਰਨ ਨਾਲ ਅੱਖਾਂ ਦੀ ਗੰਦਗੀ ਸਾਫ਼ ਹੋ ਜਾਂਦੀ ਹੈ ਅਤੇ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ।



ਸ਼ਹਿਦ
ਅੱਖਾਂ ਲਈ ਸ਼ਹਿਦ ਦੀ ਵਰਤੋਂ ਕਰਨ ਲਈ ਇੱਕ ਗਲਾਸ ਪਾਣੀ ਵਿੱਚ 2 ਚਮਚ ਸ਼ਹਿਦ ਮਿਲਾ ਕੇ ਇਸ ਪਾਣੀ ਨਾਲ ਅੱਖਾਂ ਸਾਫ਼ ਕਰੋ। ਅਜਿਹਾ ਕਰਨ ਨਾਲ ਅੱਖਾਂ ਦਾ ਦਰਦ ਘੱਟ ਹੋ ਜਾਂਦਾ ਹੈ।



ਗੁਲਾਬ ਜਲ
ਅੱਖਾਂ ਦੇ ਫਲੂ ਤੋਂ ਛੁਟਕਾਰਾ ਪਾਉਣ ਲਈ ਗੁਲਾਬ ਜਲ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।