ਸਹਿਤਮੰਦ ਰਹਿਣ ਲਈ ਭੋਜਨ ਦੀਆਂ ਚੰਗੀਆਂ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਭੋਜਨ ਕਰਨ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ। ਇਸ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।



ਕੁਝ ਲੋਕ ਹੱਥਾਂ ਨੂੰ ਪਾਣੀ ਨਾਲ ਧੋ ਲੈਦੇ ਹਨ ਜਿਸ ਕਾਰਨ ਹੱਥਾਂ 'ਚ ਮੌਜੂਦ ਕੀਟਾਣੂ ਖਤਮ ਨਹੀਂ ਹੁੰਦੇ। ਭੋਜਨ ਕਰਨ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ਤਾਂ ਕਿ ਹੱਥਾਂ 'ਚ ਮੌਜੂਦ ਕੀਟਾਣੂ ਪੂਰੀ ਤਰ੍ਹਾਂ ਖਤਮ ਹੋ ਜਾਣ।



ਆਓ ਜਾਣਦੇ ਹਾਂ ਕਿ ਹੱਥ ਧੋਣ ਨਾਲ ਕਿਹੜੀਆਂ ਬੀਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ।



ਭੋਜਨ ਕਰਨ ਤੋਂ ਪਹਿਲਾਂ ਹੱਥ ਨਾ ਧੋਣ ਨਾਲ ਦਸਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਪਾਚਨ ਕਿਰਿਆ ਨਾਲ ਜੁੜੀ ਹੁੰਦੀ ਹੈ।



ਹੱਥ ਧੋਣ ਤੋਂ ਬਿਨ੍ਹਾਂ ਭੋਜਨ ਕਰਨ ਨਾਲ ਗਲੇ ਦੀ ਇਨਫੈਕਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਕਫ 'ਤੇ ਖਾਰਸ਼ ਵਰਗੀ ਸਮੱਸਿਆ ਵੀ ਹੋ ਸਕਦੀ ਹੈ।



ਜੇਕਰ ਤੁਸੀਂ ਗੰਦੇ ਹੱਥਾਂ ਨਾਲ ਭੋਜਨ ਕਰਦੇ ਹੋ ਤਾਂ ਇਸ ਦਾ ਅਸਰ ਪਾਚਨ ਕਿਰਿਆ 'ਤੇ ਹੁੰਦਾ ਹੈ। ਪਾਚਨ ਕਿਰਿਆ ਠੀਕ ਨਾ ਹੋਣ 'ਤੇ ਦਸਤ, ਕਬਜ਼, ਪੇਟ ਦਰਦ 'ਤੇ ਗੈਸ ਦੀ ਤਕਲੀਫ ਹੋ ਸਕਦੀ ਹੈ।



ਗੰਦੇ ਹੱਥਾਂ ਨਾਲ ਭੋਜਨ ਕਰਨ ਨਾਲ ਫੂਡ ਇਨਫੈਕਸ਼ਨ ਹੋ ਸਕਦੀ ਹੈ। ਪੂਰਾ ਦਿਨ ਅਸੀਂ ਕਈ ਚੀਜ਼ਾਂ ਨੂੰ ਛੂਹਦੇ ਹਾਂ ਜਿਸ ਨਾਲ ਹੱਥਾਂ 'ਚ ਕਈ ਰੀਗਾਣੂ ਚਿਪਕ ਜਾਂਦੇ ਹਨ। ਇਸ ਨਾਲ ਫੂਡ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ।