Hania Aamir On Diljit Dosanjh Song Lemonade: ਪਾਕਿਸਤਾਨੀ ਖੂਬਸੂਰਤ ਅਦਾਕਾਰਾ ਹਾਨੀਆ ਆਮਿਰ ਦੇ ਨਾਂਅ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ।



ਉਸ ਨੂੰ ਪਸੰਦ ਕਰਨ ਵਾਲੇ ਫੈਨਜ਼ ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਹਿਦੁੰਸਤਾਨ ਵਿੱਚ ਮੌਜੂ਼ਦ ਹਨ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਹਾਨੀਆ ਆਮਿਰ ਨੂੰ ਇੰਸਟਾਗ੍ਰਾਮ ਉੱਪਰ ਫਾਲੋ ਵੀ ਕਰਦੇ ਹਨ।



ਜਿਸ ਵਿੱਚ ਪੰਜਾਬੀ ਗਾਇਕ ਐਮੀ ਵਿਰਕ, ਹਿਮਾਸ਼ੀ ਖੁਰਾਣਾ, ਤਾਨੀਆ, ਸਵੀਤਾਜ ਬਰਾੜ, ਅਰਮਾਨ ਬੇਦਿਲ ਅਤੇ ਪੰਜਾਬੀ ਸੰਗੀਤਕਾਰ ਜਾਨੀ ਵੀ ਉਸਨੂੰ ਫਾਲੋ ਕਰਦੇ ਹਨ।



ਫਿਲਹਾਲ ਅਸੀ ਤੁਹਾਨੂੰ ਹਾਨੀਆ ਦਾ ਉਹ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਵਿੱਚ ਉਹ ਕੋਚੈਲਾ ਗੁਰੂ ਯਾਨਿ ਦਿਲਜੀਤ ਦੋਸਾਂਝ ਦੀ ਖੁਮਾਰੀ ਵਿੱਚ ਦਿਖਾਈ ਦੇ ਰਹੀ ਹੈ।



ਦਰਅਸਲ, ਹਾਨੀਆ ਆਮਿਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ।



ਜਿਸ ਵਿੱਚ ਉਹ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਗੀਤ ਲੈਮੋਨੇਡ ਉੱਪਰ ਆਪਣੀਆਂ ਖੂਬਸੂਰਤ ਅਦਾਵਾਂ ਦਿਖਾਉਂਦੇ ਹੋਏ ਦਿਖਾਈ ਦੇ ਰਹੀ ਹੈ।



ਇਸ ਵੀਡੀਓ ਵਿੱਚ ਆਪਣੀਆਂ ਖੂਬਸੂਰਤ ਅਦਾਵਾਂ ਨਾਲ ਹਾਨੀਆ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਫਲ ਰਹੀ।



ਜਿੱਥੇ ਹਾਨੀਆ ਦੇ ਪ੍ਰਸ਼ੰਸਕਾਂ ਨੇ ਉਸਦੀ ਖੂਬਸੂਰਤੀ ਅਤੇ ਪੰਜਾਬੀ ਗੀਤ ਦੀ ਤਾਰੀਫ਼ ਕੀਤੀ ਉੱਥੇ ਹੀ ਕੁਝ ਪਾਕਿਸਤਾਨੀ ਫੈਨਜ਼ ਨੂੰ ਹਾਨੀਆ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ।



ਪਾਕਿਸਤਾਨੀ ਅਦਾਕਾਰਾ ਦੀ ਇਸ ਵੀਡੀਓ ਉੱਪਕ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਬਹੁਤ ਤਸੱਲੀ ਮਹਿਸੂਸ ਹੁੰਦੀ ਹੈ ਜਦੋਂ ਪਾਕਿਸਤਾਨੀ ਮਸ਼ਹੂਰ ਲੋਕ ਭਾਰਤੀ ਗੀਤਾਂ ਦੀ ਵਰਤੋਂ ਕਰਦੇ ਹਨ।



ਇਸ ਤੋਂ ਇਲਾਵਾ ਹੋਰ ਕਈ ਫੈਨਜ਼ ਇਸ ਵੀਡੀਓ ਉੱਪਰ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਹਾਲਾਂਕਿ ਇੱਕ ਹੇਟਰ ਨੇ ਕਮੈਂਟ ਕਰ ਲਿਖਿਆ, ਸਮਾਂ ਆ ਗਿਆ ਹੈ ਤੁਹਾਨੂੰ ਅਨਫਾਲੋ ਕਰਨ ਦਾ...