Singer Veet Baljit wife Sonam Multani: ਪੰਜਾਬੀ ਗਾਇਕ ਵੀਤ ਬਲਜੀਤ (Veet Baljit) ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਹ ਲੰਬੇ ਸਮੇਂ ਤੋਂ ਆਪਣੇ ਗੀਤਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਆ ਰਿਹਾ ਹੈ। ਪੰਜਾਬੀ ਗਾਇਕ ਨੇ ਆਪਣੀ ਲਿਖਣੀ ਦੇ ਨਾਲ-ਨਾਲ ਗਾਇਕੀ ਦੇ ਚੱਲਦੇ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ ਹੈ। ਕਲਾਕਾਰ ਆਪਣੀ ਗਾਇਕੀ ਤੋਂ ਇਲਾਵਾ ਨਿੱਜੀ ਜ਼ਿੰਦਗੀ ਨੂੰ ਲੈ ਵੀ ਚਰਚਾ ਵਿੱਚ ਰਹਿੰਦਾ ਹੈ। ਦਰਅਸਲ, ਕਲਾਕਾਰ ਅਕਸਰ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਿਤਾਉਂਦੇ ਹੋਏ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਵੀਤ ਬਲਜੀਤ ਦੀ ਪਤਨੀ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪਰਿਵਾਰ ਨਾਲ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਗੱਲ ਜੇਕਰ ਵੀਤ ਬਲਜੀਤ ਦੀ ਪਤਨੀ ਸੋਨਮ ਮੁਲਤਾਨੀ ਦੀ ਕਰਿਏ ਤਾਂ ਉਹ ਖੂਬਸੂਰਤੀ ਦੇ ਮਾਮਲੇ ਵਿੱਚ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲ਼ੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਵਿਚਾਲੇ ਸੋਨਮ ਮੁਲਤਾਨੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਆਪਣੀਆਂ ਨਸ਼ੀਲੀਆਂ ਅੱਖਾਂ ਨਾਲ ਉਹ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਦਰਅਸਲ, ਸੋਨਮ ਮੁਲਤਾਨੀ ਦੀਆਂ ਤਸਵੀਰਾਂ ਨੂੰ ਦੇਖ ਪ੍ਰਸ਼ੰਸਕ ਵੀ ਆਪਣਾ ਦਿਲ ਹਾਰ ਬੈਠੇ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਚਰਚਾ ਵਿੱਚ ਹਨ। ਸੋਨਮ ਦੀਆਂ ਅੱਖਾਂ ਦੀ ਤਾਰੀਫ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, ਤੂੰ ਸੁਰਮੇ ਨਾਲ ਅੱਖ ਭਰਲੀ.....ਨੀ ਜਿਵੇ ਭਰੀ ਦੀ ਬੰਦੂਕ ਵਿੱਚ ਗੋਲੀ....... ਨੀ ਮੈਨੂੰ ਲੱਗੇ ਵੀਤ @veetbaljit_ ਲੁੱਟੇਗੀ.....ਢੁੱਕੂ ਕੌਕਿਆ 'ਚ ਜਾ ਤੇਰੀ ਡੋਲੀ.... ਤੂੰ ਸੁਰਮੇ ਨਾਲ ਅੱਖ ਭਰਲੀ... ਵਰਕਫਰੰਟ ਦੀ ਗੱਲ ਕਰਿਏ ਤਾਂ ਵੀਤ ਬਲਜੀਤ ਵਿਦੇਸ਼ਾਂ ਵਿੱਚ ਸ਼ੋਅ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਮਹੀਨੇ ਕਲਾਕਾਰ ਦਾ ਗੀਤ ਬਾਪੂ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸਕਾਂ ਵੱਲ਼ੋਂ ਭਰਮਾ ਹੁੰਗਾਰਾ ਮਿਲਿਆ।