Nirmal Sidhu celebrated his wife Amarjit Birthday: ਪੰਜਾਬੀ ਸੰਗੀਤ ਜਗਤ ਦੇ ਦਿੱਗਜ਼ ਗਾਇਕ ਨਿਰਮਲ ਸਿੱਧੂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹੈ। ਉਹ ਲੰਬੇ ਸਮੇਂ ਤੋਂ ਸੰਗੀਤ ਜਗਤ ਵਿੱਚ ਆਪਣੀ ਗਾਇਕੀ ਨਾਲ ਰਾਜ ਕਰਦੇ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਗਾਇਕ ਨਿਰਮਲ ਸਿੱਧੂ ਹੁਣ ਵੀ ਪੰਜਾਬੀ ਗੀਤਾਂ ਰਾਹੀ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਉਨ੍ਹਾਂ ਨੂੰ ਅਕਸਰ ਲਾਈਵ ਸ਼ੋਅਜ਼ ਦੌਰਾਨ ਵੀ ਵੇਖਿਆ ਜਾਂਦਾ ਹੈ। ਇਸਦੇ ਨਾਲ-ਨਾਲ ਪੰਜਾਬੀ ਗਾਇਕ ਨਿਰਮਲ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ। ਉਹ ਆਪਣੇ ਪਰਿਵਾਰ ਦੀਆਂ ਖਾਸ ਤਸਵੀਰਾਂ ਵੀ ਪ੍ਰਸ਼ੰਸਕਾਂ ਨਾਲ ਸਾਂਝੀਆ ਕਰਦੇ ਹਨ। ਜਿਨ੍ਹਾਂ ਉੱਪਰ ਦਰਸ਼ਕ ਖੂਬ ਪਿਆਰ ਲੁਟਾਉਂਦੇ ਹਨ। ਇਸ ਵਿਚਾਲੇ ਹਾਲ ਹੀ ਵਿੱਚ ਬੀਤੇ ਦਿਨ ਯਾਨਿ 15 ਜੁਲਾਈ ਨੂੰ ਕਲਾਕਾਰ ਨੇ ਆਪਣੀ ਪਤਨੀ ਅਮਰਜੀਤ ਸਿੱਧੂ ਦਾ ਜਨਮਦਿਨ ਮਨਾਇਆ। ਇਸ ਮੌਕੇ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸਾਂਝੀ ਕੀਤੀ ਗਈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਤੁਹਾਨੂੰ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ... ਮਾਈ ਲਾਈਫ, ਮਾਈ ਵਾਈਫ, ਸਾਡੇ ਪਰਿਵਾਰ ਦੀ ਕਾਮਯਾਬੀ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਵਾਹਿਗੁਰੂ ਤੁਹਾਨੂੰ ਸਦਾ ਤੰਦਰੁਸਤ ਅਤੇ ਖੁਸ਼ੀਆਂ ਬਖਸ਼ੇ ਇਹੀ ਦੁਆ ਕਰਦੇ ਹਾਂ। ਕਲਾਕਾਰ ਨਿਰਮਲ ਸਿੱਧੂ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰ ਜਨਮਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਬਹੁਤ ਵਧਾਈਆਂ ਜੀ, ਮਾਲਕ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ🎂🎂🌷... ਇੱਕ ਹੋਰ ਪ੍ਰਸ਼ੰਸਕ ਨੇ ਲਿਖਦੇ ਹੋਏ ਕਿਹਾ ਮੁਬਾਰਕਾਂ ਜੀ... ਦੱਸ ਦੇਈਏ ਕਿ ਨਿਰਮਲ ਸਿੱਧੂ ਵਾਂਗ ਉਨ੍ਹਾਂ ਦਾ ਪੁੱਤਰ ਨਵ ਸਿੱਧੂ ਵੀ ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।