Rubina Bajwa Celebrate Gurbaksh Chahal Birthday: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਫਿਲਮਾਂ ਦੇ ਨਾਲ-ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ 17 ਜੁਲਾਈ ਨੂੰ ਅਦਾਕਾਰਾ ਰੁਬੀਨਾ ਨੇ ਪਤੀ ਗੁਰਬਖਸ਼ ਦਾ ਜਨਮਦਿਨ ਮਨਾਇਆ। ਇਸ ਮੌਕੇ ਦੋਵੇਂ ਇੱਕ-ਦੂਜੇ ਦੀਆਂ ਨਜ਼ਰਾਂ ਵਿੱਚ ਡੁੱਬੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਅਦਾਕਾਰਾ ਰੁਬੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਰੁਬੀਨਾ ਨੇ ਕੈਪਸ਼ਨ ਵਿੱਚ ਲਿਖਿਆ, ਜਨਮਦਿਨ ਦੀਆਂ ਮੁਬਾਰਕਾਂ … ਤੁਹਾਡੇ ਨਾਲ ਬਿਤਾਉਣ ਅਤੇ ਮਨਾਉਣ ਲਈ ਖੂਬਸੂਰਤ ਪਲ 🎂 @gchahal ਆਈ ਲਵ ਯੂ... ਰੁਬੀਨਾ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਵਧਾਈ ਦੇ ਰਹੇ ਹਨ। ਦੱਸ ਦੇਈਏ ਕਿ ਨੀਰੂ ਬਾਜਵਾ ਵੱਲੋਂ ਵੀ ਖੂਬਸੂਰਤ ਤਸਵੀਰ ਸ਼ੇਅਰ ਕਰ ਗੁਰਬਖਸ਼ ਸਿੰਘ ਚਾਹਲ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ। ਅਦਾਕਾਰਾ ਰੁਬੀਨਾ ਵੱਲੋਂ ਸੈਲਿਬ੍ਰੇਟ ਕੀਤੇ ਗਏ ਜਨਮਦਿਨ ਦਾ ਜਵਾਬ ਦਿੰਦੇ ਹੋਏ ਗੁਰਬਖਸ਼ ਚਾਹਲ ਨੇ ਰੋਮਾਂਟਿਕ ਹੋ ਕਿਹਾ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਨਾਲ ਇੱਕ ਹੋਰ ਸਾਲ ਦਾ ਜਸ਼ਨ ਮਨਾਉਣਾ। ਦੱਸ ਦੇਈਏ ਕਿ ਰੁਬੀਨਾ ਬਾਜਵਾ ਅਤੇ ਗੁਰਬਖਸ਼ ਸਿੰਘ ਚਾਹਲ ਨੇ 26 ਅਕਤੂਬਰ ਸਾਲ 2022 ਨੂੰ ਵਿਆਹ ਕੀਤਾ। ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਖੂਬ ਵਾਈਰਲ ਹੋਈਆਂ। ਵਰਕਫਰੰਟ ਦੀ ਗੱਲ ਕਰਿਏ ਤਾਂ ਰੁਬੀਨਾ ਬਾਜਵਾ ਫਿਲਮ ਬੂਹੇ ਬਾਰੀਆਂ ਵਿੱਚ ਦਿਖਾਈ ਦੇਵੇਗੀ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਪਹਿਲੀ ਵਾਰ ਦੋਵੇਂ ਭੈਣ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੀਆਂ। ਅਦਾਕਾਰਾ ਵੱਲੋਂ ਫਿਲਮ ਦੇ ਸ਼ੂਟਿੰਗ ਸੇਟ ਤੋਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ। ਜਿਸ ਵਿੱਚ ਰੁਬੀਨਾ ਆਪਣੇ ਸਾਦੇ ਅੰਦਾਜ਼ ਰਾਹੀਂ ਪ੍ਰਸ਼ੰਸ਼ਕਾਂ ਨੂੰ ਲੁਭਾਇਆ।