ਅਦਾਕਾਰਾ ਰਾਸ਼ੀ ਖੰਨਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ

ਦਿੱਲੀ 'ਚ ਜਨਮੀ ਰਾਸ਼ੀ ਮੁੱਖ ਤੌਰ 'ਤੇ ਤਾਮਿਲ ਤੇ ਤੇਲਗੂ ਫਿਲਮਾਂ 'ਚ ਕੰਮ ਕਰਦੀ ਹੈ

ਹਾਲਾਂਕਿ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਬਾਲੀਵੁੱਡ ਫਿਲਮ ਨਾਲ ਕੀਤੀ ਸੀ

ਜਿਸ ਵਿੱਚ ਉਸਨੇ ਇੱਕ ਸਹਾਇਕ ਅਭਿਨੇਤਰੀ ਦੀ ਭੂਮਿਕਾ ਨਿਭਾਈ ਸੀ

ਰਾਸ਼ੀ ਨੇ 2013 'ਚ ਫਿਲਮ 'ਮਦਰਾਸ ਕੈਫੇ' ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ

ਇਹ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫਿਲਮ ਸੀ ਜਿਸ ਦੀ ਕਾਫੀ ਤਾਰੀਫ ਹੋਈ ਸੀ

ਫਿਲਮ ਦੀ ਮੁੱਖ ਅਦਾਕਾਰਾ ਨਰਗਿਸ ਫਾਖਰੀ ਸੀ ਤੇ ਰਾਸ਼ੀ ਨੇ ਰੂਬੀ ਨਾਂ ਦੀ ਔਰਤ ਦੀ ਭੂਮਿਕਾ ਨਿਭਾਈ ਸੀ

ਰਾਸ਼ੀ ਨੇ ਸਾਲ 2014 'ਚ 'ਮਦਰਾਸ ਕੈਫੇ' ਤੋਂ ਬਾਅਦ ਤੇਲਗੂ ਫਿਲਮਾਂ 'ਚ ਡੈਬਿਊ ਕੀਤਾ ਸੀ

2015 'ਚ ਉਹ ਅਦਾਕਾਰ ਰਵੀ ਤੇਜਾ ਦੇ ਨਾਲ ਫਿਲਮ 'ਬੰਗਾਲ ਟਾਈਗਰ' 'ਚ ਨਜ਼ਰ ਆਈ ਸੀ

ਫਿਲਮ ਵੱਡੇ ਪਰਦੇ 'ਤੇ ਬਲਾਕਬਸਟਰ ਰਹੀ ਤੇ ਰਾਸ਼ੀ ਨੇ ਨਾਮ ਤੇ ਪ੍ਰਸਿੱਧੀ ਦੋਵੇਂ ਹਾਸਲ ਕੀਤੇ