ਰਿਤੇਸ਼ ਦੇਸ਼ਮੁਖ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਬਾਲੀਵੁੱਡ ਦੇ ਜ਼ਿਆਦਾਤਰ ਸਟਾਰ ਜੋੜਿਆਂ ਦੀ ਤਰ੍ਹਾਂ ਇਹ ਜੋੜਾ ਵੀ ਫਿਲਮ ਦੇ ਸੈੱਟ 'ਤੇ ਹੀ ਮਿਲਿਆ ਸੀ ਇਨ੍ਹਾਂ ਦੋਹਾਂ ਦੀ ਪ੍ਰੇਮ ਕਹਾਣੀ 'ਚ ਨਵਾਬਾਂ ਦੇ ਸ਼ਹਿਰ ਹੈਦਰਾਬਾਦ ਨੇ ਅਹਿਮ ਭੂਮਿਕਾ ਨਿਭਾਈ ਹੈ 'ਤੁਝੇ ਮੇਰੀ ਕਸਮ' ਦੀ ਸ਼ੂਟਿੰਗ ਦੌਰਾਨ ਜੇਨੇਲੀਆ ਸਿਰਫ 16 ਸਾਲ ਦੀ ਸੀ ਤੇ ਰਿਤੇਸ਼ ਦੀ ਉਮਰ 25 ਸਾਲ ਸੀ ਪਹਿਲੀ ਨਜ਼ਰ 'ਚ ਰਿਤੇਸ਼ ਅਤੇ ਜੇਨੇਲੀਆ ਨੇ ਇੱਕ-ਦੂਜੇ ਬਾਰੇ ਅਜਿਹਾ ਨਹੀਂ ਸੋਚਿਆ ਸੀ ਸਗੋਂ ਜੇਨੇਲੀਆ ਨੂੰ ਲੱਗਾ ਕਿ ਰਿਤੇਸ਼ ਹੰਕਾਰੀ ਹੋਵੇਗਾ, ਪਰ ਜਲਦੀ ਹੀ ਉਸਦੀ ਗਲਤਫਹਿਮੀ ਦੂਰ ਹੋ ਗਈ ਦੋਸਤੀ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਹੌਲੀ-ਹੌਲੀ ਕਦੋਂ ਪਿਆਰ ਵਿੱਚ ਬਦਲ ਗਿਆ, ਪਤਾ ਹੀ ਨਹੀਂ ਲੱਗਾ ਇਹ ਜੋੜਾ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਲੁਕ-ਛਿਪ ਕੇ ਡੇਟਿੰਗ ਕਰਨ ਲੱਗਾ 9 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਇਹ ਜੋੜਾ 3 ਫਰਵਰੀ 2012 ਨੂੰ ਵਿਆਹ ਦੇ ਬੰਧਨ 'ਚ ਬੱਝ ਗਿਆ