ਪਲਾਸਟਿਕ ਦੀ ਲਗਾਤਾਰ ਵਰਤੋਂ ਸਿਹਤ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦੀ ਹੈ।



ਪਲਾਸਟਿਕ ਕੰਮ ਨੂੰ ਆਸਾਨ ਬਣਾਉਦੀ ਹੈ। ਇਹੀ ਕਾਰਨ ਹੈ ਕਿ ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਪਲਾਸਟਿਕ ਦੀਆਂ ਵਸਤੂਆਂ ਉਪਲਬਧ ਹਨ।



ਪਰ ਕੀ ਤੁਸੀਂ ਜਾਣਦੇ ਹੋ ਕਿ ਪਲਾਸਟਿਕ ਦੀ ਬੋਤਲ 'ਚ ਰੱਖਿਆ ਪਾਣੀ ਪੀਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।



ਪਲਾਸਟਿਕ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਕੈਮੀਕਲ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ।



ਬੋਤਲਬੰਦ ਪਾਣੀ 'ਚ ਫਲੋਰਾਈਡ, ਆਰਸੈਨਿਕ ਤੇ ਐਲੂਮੀਨੀਅਮ ਵਰਗੇ ਹਾਨੀਕਾਰਕ ਤੱਤ ਪੈਦਾ ਹੁੰਦੇ ਹਨ। ਜੋ ਸਰੀਰ ਲਈ ਜ਼ਹਿਰ ਹੈ।



ਗਰਮੀ ਵਿੱਚ ਪਲਾਸਟਿਕ ਦੀ ਬੋਤਲ ਵਿੱਚੋਂ ਡਾਈਔਕਸਿਨ ਨਿਕਲਦਾ ਹੈ ਜੋ ਬ੍ਰੈਸਟ ਕੈਂਸਰ ਦਾ ਕਾਰਨ ਬਣ ਜਾਂਦਾ ਹੈ।



ਇਸ ਦੇ ਨਾਲ ਬਾਈਫੀਨਾਇਲ ਏ ਕੈਮੀਕਲ ਦੀ ਪਲਾਸਟਿਕ ਦੀ ਬੋਤਲ ਰਿਲੀਜ਼ ਕਰਦੀ ਹੈ। ਜਿਸ ਨਾਲ ਤੁਸੀਂ ਨਪੁੰਸਕ ਹੋ ਸਕਦੇ ਹੋ।



ਇਸ ਨਾਲ ਸਾਡੀ ਇਮਿਊਨ ਸਿਸਟਮ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।