ਰੂਮ ਹੀਟਰ ਦੀ ਵਰਤੋਂ ਕਰਨ ਨਾਲ ਤੁਹਾਡੇ ਕਮਰੇ ਦੀ ਹਵਾ ਖੁਸ਼ਕ ਹੋ ਸਕਦੀ ਹੈ। ਜਿਸ ਨਾਲ ਅੱਖਾਂ ਵਿੱਚ ਜਲਣ, ਖੁਜਲੀ ਅਤੇ ਲਾਲੀ ਹੋ ਸਕਦੀ ਹੈ। ਸਰਦੀਆਂ ਵਿੱਚ ਨਮੀ ਦੀ ਕਮੀ ਕਾਰਨ ਚਮੜੀ ਬਹੁਤ ਖੁਸ਼ਕ ਹੋ ਜਾਂਦੀ ਹੈ। ਰੂਮ ਹੀਟਰ ਦੀ ਵਰਤੋਂ ਕਰਨ ਨਾਲ ਚਮੜੀ ਹੋਰ ਵੀ ਖੁਸ਼ਕ ਹੋ ਸਕਦੀ ਹੈ। ਇਸ ਤੋਂ ਇਲਾਵਾ ਖੁਜਲੀ ਅਤੇ ਲਾਲੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਨ੍ਹਾਂ ਕਾਰਨਾਂ ਕਰਕੇ ਚਮੜੀ 'ਤੇ ਜਲਣ ਵੀ ਹੋ ਸਕਦੀ ਹੈ। ਰੂਮ ਹੀਟਰ ਦੀ ਵਰਤੋਂ ਨਾਲ ਵਾਤਾਵਰਣ ਵਿੱਚ ਮੌਜੂਦ ਧੂੜ ਤੇ ਐਲਰਜੀਨ ਤੁਹਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਹਨ, ਜਿਸ ਕਾਰਨ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ ਰੂਮ ਹੀਟਰ ਦੀ ਵਰਤੋਂ ਕਾਰਨ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ। ਇਹ ਇੱਕ ਜ਼ਹਿਰੀਲੀ ਗੈਸ ਹੈ, ਜੋ ਤੁਹਾਡੀ ਜਾਨ ਵੀ ਲੈ ਸਕਦੀ ਹੈ। ਹੀਟਰ ਨੂੰ ਪਲਾਸਟਿਕ, ਕਾਰਪੇਟ, ਲੱਕੜ, ਚਟਾਈ ਆਦਿ ਚੀਜ਼ਾਂ ਤੋਂ ਦੂਰ ਰੱਖੋ। ਰਾਤ ਨੂੰ ਹੀਟਰ ਨੂੰ ਚਲਾ ਕੇ ਨਾ ਸੌਂਵੋ ਤੇ ਨਾ ਹੀ ਜ਼ਿਆਦਾ ਦੇਰ ਤੱਕ ਚਲਦਾ ਰਹਿਣ ਦਿਓ।