ਉੱਤਰ ਭਾਰਤ ਦੇ ਵਿੱਚ ਠੰਡ ਨੇ ਕਹਿਰ ਮਚਾ ਰੱਖਿਆ ਹੈ। ਕੜਾਕੇ ਦੀ ਸਰਦੀ ਦੇ ਵਿੱਚ ਲੋਕ ਠੁਰ-ਠੁਰ ਕਰ ਰਹੇ ਹਨ।



ਪੰਜਾਬ ਦੇ ਕਈ ਜ਼ਿਲ੍ਹੇ ਤਾਂ ਸ਼ਿਮਲਾ ਨਾਲੋਂ ਵੀ ਜ਼ਿਆਦਾ ਠੰਡ ਪਾਏ ਗਏ। ਜਿਸ ਕਰਕੇ ਪ੍ਰਸ਼ਾਸ਼ਨ ਵੱਲੋਂ ਵਾਰ-ਵਾਰ ਲੋਕਾਂ ਨੂੰ ਠੰਡ ਤੋਂ ਬਚਣ ਲਈ ਅਤੇ ਆਪਣਾ ਧਿਆਨ ਰੱਖਣ ਲਈ ਅਪੀਲ ਕੀਤੀ ਜਾ ਰਹੀ ਹੈ।



ਵੱਧਦੀ ਠੰਡ ਕਾਰਨ ਲੋਕਾਂ ਦੀ ਸਿਹਤ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਸਰਦੀ ਦੇ ਮੌਸਮ ਵਿੱਚ ਜ਼ੁਕਾਮ, ਫਲੂ ਅਤੇ ਨਿਮੋਨੀਆ, ਹਾਰਟ ਅਟੈਕ, ਸਟ੍ਰੋਕ ਵਰਗੀਆਂ ਬਿਮਾਰੀਆਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਠੰਡ ਤੋਂ ਬਚਾਓ।



ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ, ਜਿੰਨਾ ਸੰਭਵ ਹੋ ਸਕੇ ਬਾਹਰ ਜਾਣ ਤੋਂ ਪ੍ਰਹੇਜ਼ ਹੀ ਕਰੋ। ਇਸ ਲਈ ਬਿਨਾਂ ਕਿਸੇ ਕੰਮ ਦੇ ਬਾਹਰ ਨਾ ਨਿਕਲੋ।



ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕਿ ਹੀ ਬਾਹਰ ਨਿਕਲੋ। ਕੰਨ ਖੁੱਲ੍ਹੇ ਹੋਣ ਕਾਰਨ ਤੁਹਾਡੇ ਸਰੀਰ ਦੀ ਗਰਮੀ ਘੱਟਣ ਲੱਗਦੀ ਹੈ। ਠੰਢੀ ਹਵਾ ਤੁਹਾਡੇ ਕੰਨਾਂ ਰਾਹੀਂ ਵੀ ਤੁਹਾਡੇ ਸਰੀਰ ਵਿੱਚ ਦਾਖਲ ਹੋ ਸਕਦੀ ਹੈ ਅਤੇ ਤੁਹਾਨੂੰ ਠੰਢ ਦਾ ਸ਼ਿਕਾਰ ਬਣਾ ਸਕਦੀ ਹੈ। ਇਸ ਲਈ ਆਪਣੇ ਕੰਨ ਅਤੇ ਪੈਰ ਢੱਕ ਕੇ ਰੱਖੋ।



ਇਸ ਲਈ ਬਾਹਰ ਨਿਕਲਦੇ ਸਮੇਂ ਆਪਣੇ ਚਿਹਰੇ ਨੂੰ ਢੱਕਣ ਦੀ ਕੋਸ਼ਿਸ਼ ਕਰੋ। ਇਸ ਦੇ ਲਈ ਜੇਕਰ ਤੁਸੀਂ ਚਾਹੋ ਤਾਂ ਮਾਸਕ ਜਾਂ ਸਕਾਰਫ ਆਦਿ ਦੀ ਵਰਤੋਂ ਕਰਕੇ ਆਪਣਾ ਚਿਹਰਾ ਢੱਕ ਸਕਦੇ ਹੋ।



ਆਪਣੇ ਆਪ ਨੂੰ ਸਰਦੀਆਂ ਤੋਂ ਬਚਾਉਣ ਲਈ ਚੰਗੀ ਤਰ੍ਹਾਂ ਕੱਪੜੇ ਪਹਿਣੋ। ਸੂਤ ਦੀ ਪਹਿਲੀ ਪਰਤ ਰੱਖੋ ਤਾਂ ਕਿ ਪਸੀਨੇ ਕਾਰਨ ਕੋਈ ਸਮੱਸਿਆ ਨਾ ਹੋਵੇ। ਇਸ ਤੋਂ ਬਾਅਦ ਥਰਮਲ ਵੀਅਰ, ਸਵੈਟਰ ਅਤੇ ਜੈਕਟ ਆਦਿ ਪਹਿਨੋ, ਤਾਂ ਜੋ ਬਾਹਰ ਦਾ ਮਾਹੌਲ ਤੁਹਾਡੇ ਸਰੀਰ ਦੀ ਗਰਮੀ ਨੂੰ ਘੱਟ ਨਾ ਕਰ ਸਕੇ।



ਸਰਦੀਆਂ ਵਿੱਚ ਅਸੀਂ ਪਾਣੀ ਪੀਣਾ ਘੱਟ ਕਰ ਦਿੰਦੇ ਹਨ।



ਜਿਸ ਕਾਰਨ ਡੀਹਾਈਡ੍ਰੇਸ਼ਨ ਯਾਨੀ ਪਾਣੀ ਦੀ ਕਮੀ ਹੋ ਸਕਦੀ ਹੈ। ਇਸ ਲਈ, ਭਰਪੂਰ ਮਾਤਰਾ ਵਿੱਚ ਪਾਣੀ ਪੀਣ ਦੀ ਕੋਸ਼ਿਸ਼ ਕਰੋ, ਤਾਂ ਜੋ ਤੁਸੀਂ ਹਾਈਡਰੇਟ ਰਹਿ ਸਕੋ।



ਜੇ ਤੁਸੀਂ ਚਾਹੋ, ਤਾਂ ਤੁਸੀਂ ਗਰਮ ਪਾਣੀ, ਸੂਪ, ਚਾਹ ਵਰਗੇ ਗਰਮ ਪੀਣ ਵਾਲੇ ਪਦਾਰਥਾਂ ਦੀ ਮਦਦ ਨਾਲ ਆਪਣੇ ਆਪ ਨੂੰ ਹਾਈਡਰੇਟਿਡ ਅਤੇ ਗਰਮ ਰੱਖ ਸਕਦੇ ਹੋ।