ਪਪੀਤਾ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੈ, ਕਿ ਤੁਸੀਂ ਜਾਣਦੇ ਹੋ ਪਪੀਤੇ ਦੇ ਨਾਲ ਨਾਲ ਇਸਦੇ ਬੀਜ ਵੀ ਸਿਹਤ ਲਈ ਲਾਭਦਾਇਕ ਹਨ। ਪਪੀਤਾ ਜਿਆਦਾਤਰ ਪਾਚਨ ਵਿਚ ਸੁਧਾਰ, ਐਂਟੀਆਕਸੀਡੈਂਟ ਗੁਣਾਂ ਕਰਕੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕੋਲੈਸਟ੍ਰੋਲ ਘਟਾਉਣ 'ਚ ਖਾਸ ਤੌਰ 'ਤੇ ਮਦਦਗਾਰ ਹੁੰਦਾ ਹੈ। ਪਪੀਤੇ ਦਾ ਫਲ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਪਪੀਤਾ ਫਾਈਬਰ, ਐਂਟੀਆਕਸੀਡੈਂਟ ਤੇ ਕੁਝ ਐਨਜ਼ਾਈਮਾਂ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਕਿਰਿਆ ਵਿਚ ਮਦਦ ਕਰਦੇ ਹਨ। ਪਪੀਤੇ ਦੇ ਬੀਜ ਪਾਚਨ ਵਿਚ ਫਾਇਦੇਮੰਦ - ਕਈ ਵਾਰ ਲੋਕ ਪਪੀਤਾ ਖਾਣ ਤੋਂ ਬਾਅਦ ਬੀਜ ਸੁੱਟ ਦਿੰਦੇ ਹਨ ਪਰ ਪਪੀਤਾ ਦੇ ਬੀਜ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੇ। ਪਪੀਤੇ ਦੇ ਬੀਜ ਉੱਚ ਫਾਈਬਰ ਸਮੱਗਰੀ ਲਈ ਜਾਣੇ ਜਾਂਦੇ ਹਨ, ਜੋ ਪਾਚਨ ਵਿਚ ਮਦਦ ਕਰ ਸਕਦੇ ਹਨ। ਅੰਤੜੀਆਂ ਨੂੰ ਸਿਹਤਮੰਦ ਰਕਦੇ ਹਨ - ਪਪੀਤੇ ਦੇ ਬੀਜਾਂ ਵਿਚ ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ ਹੁੰਦੇ ਹਨ। ਪਾਚਨ ਤੰਤਰ ਵਿਚ ਹਾਨੀਕਾਰਕ ਸੂਖਮ ਜੀਵਾਂ ਨਾਲ ਲੜਨ ਵਿਚ ਮਦਦ ਕਰ ਸਕਦੇ ਹਨ। ਅੰਤੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਲਿਵਰ ਲਈ ਸਿਹਤਮੰਦ - ਪਪੀਤੇ ਦੇ ਬੀਜ ਲਿਵਰ ਨੂੰ ਵੀ ਸਿਹਤਮੰਦ ਰੱਖਦੇ ਹਨ, ਜਿਸ ਨੂੰ ਸਾਡੇ ਸਰੀਰ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ। ਪਪੀਤੇ ਦੇ ਬੀਜਾਂ ਵਿਚ ਪਪੈਨ ਵਰਗੇ ਐਨਜ਼ਾਈਮ ਹੁੰਦੇ ਹਨ ਜੋ ਜਿਗਰ ਦੇ ਡੀਟੌਕਸੀਫਿਕੇਸ਼ਨ ਪ੍ਰਕਿਰਿਆਵਾਂ 'ਚ ਸਪੋਰਟ ਕਰਦੇ ਹਨ। ਜਿਗਰ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਉਂਦੇ ਹਨ। ਸੋਜ਼ਿਸ਼ ਘਟਾਉਣ ਵਿਚ ਮਦਦਗਾਰ - ਪਪੀਤੇ ਦੇ ਬੀਜਾਂ ਵਿਚ ਫਲੇਵੋਨੋਇਡਜ਼ ਤੇ ਫੀਨੋਲਿਕ ਐਸਿਡ ਵਰਗੇ ਮਿਸ਼ਰਣ ਹੁੰਦੇ ਹਨ, ਜੋ ਸਰੀਰ ਵਿਚ ਸੋਜ਼ਿਸ਼ ਘਟਾਉਣ 'ਚ ਮਦਦ ਕਰ ਸਕਦੇ ਹਨ। ਗਠੀਆ ਤੇ ਹੋਰ ਸੋਜਸ਼ ਵਿਕਾਰ ਵਰਗੀਆਂ ਸਥਿਤੀਆਂ ਵਿਚ ਲਾਭਦਾਇਕ ਹੋ ਸਕਦੇ ਹਨ। ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ - ਪਪੀਤੇ ਦੇ ਬੀਜ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਐਂਟੀਆਕਸੀਡੈਂਟ ਆਕਸੀਡੇਟਿਵ ਤਣਾਅ ਨੂੰ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਇਸ ਦੇ ਕਈ ਸਿਹਤ ਲਾਭ ਹੋ ਸਕਦੇ ਹਨ। ਇਸ ਨਾਲ ਸਰੀਰ ਦੀ ਇਮਿਊਨਿਟੀ ਵੀ ਵਧਦੀ ਹੈ।