Head And Neck Cancers : ਕੈਂਸਰ ਕਈ ਤਰ੍ਹਾਂ ਦੇ ਹੁੰਦੇ ਹਨ। ਪਰ ਹਾਲ ਦੇ ਸਾਲਾਂ ਵਿੱਚ ਸਿਰ ਤੇ ਗਰਦਨ ਦਾ ਕੈਂਸਰ ਦੁਨੀਆ ਭਰ ਵਿੱਚ 6ਵੇਂ ਨੰਬਰ ਦੇ ਆਮ ਕੈਂਸਰਾਂ ਵਿੱਚੋਂ ਇੱਕ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ 57.5 ਫੀਸਦੀ ਮਾਮਲੇ ਏਸ਼ੀਆ ਵਿੱਚ ਦਰਜ ਕੀਤੇ ਗਏ ਹਨ।



ਉਸ ਵਿੱਚੋਂ ਖ਼ਾਸ ਕਰ ਭਾਰਤ ਅਜਿਹਾ ਦੇਸ਼ ਹੈ ਜਿਸ ਵਿੱਚ ਇਹ ਕੈਂਸਰ ਦੇ ਮਾਮਲੇ ਜ਼ਿਆਦਾ ਵੇਖਣ ਨੂੰ ਮਿਲ ਰਹੇ ਹਨ। International Agency for Research on Cancer ਦੇ ਮੁਤਾਬਕ ਸਾਲ 2040 ਤੱਕ ਇਸ ਦੀ ਗਿਣਤੀ ਵਿੱਚ 50-60 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ।



ਇਸ ਰਿਪੋਰਟ 'ਚ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਇਹ ਕੈਂਸਰ ਮਰਦਾਂ 'ਚ ਜ਼ਿਆਦਾ ਵੇਖਿਆ ਗਿਆ ਹੈ। ਔਰਤਾਂ 'ਚ ਇਹ ਚੌਥੇ ਸਥਾਨ 'ਤੇ ਹੈ। 60 ਤੋਂ 70 ਸਾਲ ਦੀ ਉਮਰ ਦੇ ਲੋਕ ਇਸ ਕੈਂਸਰ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।



ਇਸ ਦੇ ਨਾਲ ਹੀ 20 ਤੋਂ 50 ਸਾਲ ਦੀ ਉਮਰ ਦੇ 24 ਤੋਂ 33 ਫੀਸਦੀ ਲੋਕ ਇਸ ਕੈਂਸਰ ਤੋਂ ਪੀੜਤ ਹਨ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਕੈਂਸਰ ਨੌਜਵਾਨਾਂ ਵਿੱਚ ਵੀ ਤੇਜ਼ੀ ਨਾਲ ਫੈਲੇਗਾ।



ਇਸ ਕੈਂਸਰ ਦਾ ਮੁੱਖ ਕਾਰਨ ਖਰਾਬ ਜੀਵਨ ਸ਼ੈਲੀ, ਵਧਦੀ ਉਮਰ, ਤੰਬਾਕੂ, ਸਿਗਰਟਨੋਸ਼ੀ, ਸ਼ਰਾਬ ਆਦਿ ਹਨ।



ਸਿਰ ਤੇ ਗਰਦਨ ਦੇ ਕੈਂਸਰ ਹੋਣ ਦੇ ਲੱਛਣ : ਇਨ੍ਹਾਂ ਕੈਂਸਰਾਂ ਦੇ ਲੱਛਣ ਵੱਖ-ਵੱਖ ਹੁੰਦੇ ਹਨ। ਜਿਸ ਕਾਰਨ ਵੱਖ-ਵੱਖ ਸਰੀਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਕੈਂਸਰ ਦੇ ਮੁੱਖ ਲੱਛਣਾਂ ਵਿੱਚ ਬੋਲਣ ਅਤੇ ਨਿਗਲਣ ਵਿੱਚ ਮੁਸ਼ਕਲ ਹੋਣ ਕਾਰਨ ਹੁੰਦਾ ਹੈ।



ਭਾਰਤ 'ਚ 60-70 ਫੀਸਦੀ ਮਰੀਜ਼ ਐਡਵਾਂਸ ਸਟੇਜ 'ਤੇ ਆਉਂਦੇ ਹਨ, ਜਿਸ ਦੇ ਨਤੀਜੇ ਵਜੋਂ ਸਰੀਰ 'ਤੇ ਇਸ ਦੇ ਖਤਰਨਾਕ ਪ੍ਰਭਾਵ ਵੇਖਣ ਨੂੰ ਮਿਲਦੇ ਹਨ।



ਤੰਬਾਕੂ (ਸਿਗਰਟ ਵਾਲਾ ਜਾਂ ਚਬਾਉਣ ਯੋਗ ਰੂਪ), ਸ਼ਰਾਬ, ਸੁਪਾਰੀ (ਪਾਨ ਮਸਾਲਾ), ਅਤੇ ਖੁਰਾਕ ਸੰਬੰਧੀ ਕੁਪੋਸ਼ਣ ਆਮ ਈਟੀਓਲੋਜੀਕਲ ਕਾਰਕ ਹਨ ਜੋ ਗਲੇ ਤੇ ਗਰਦਨ ਦੇ ਕੈਂਸਰ ਦਾ ਕਾਰਨ ਬਣ ਸਕਦੇ ਹਨ।



ਸਿਰ ਤੇ ਗਲੇ ਦੇ ਕੈਂਸਰ ਤੋਂ ਬਚਾਉਣਾ ਹੈ ਤਾਂ ਜੀਵਨ ਸ਼ੈਲੀ ਵਿੱਚ ਕਰੋ ਬਦਲਾਅ : ਭੋਜਨ ਵਿੱਚ ਵਿਟਾਮਿਨ ਏ, ਸੀ, ਈ, ਆਇਰਨ, ਸੇਲੇਨਿਅਮ ਅਤੇ ਜ਼ਿੰਕ ਦੀ ਕਮੀ ਨਾਲ ਵੀ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।



ਭੋਜਨ ਵਿੱਚ ਬਹੁਤ ਜ਼ਿਆਦਾ ਨਮਕ, Grilled Barbecue Meat, Frozen Food ਵੀ ਕੈਂਸਰ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾ ਧੁੱਪ ਅਤੇ ਵਾਇਰਸ ਕਾਰਨ ਐਚਪੀਵੀ, ਈਬੀਵੀ, ਹਰਪੀਜ਼ ਅਤੇ ਐੱਚਆਈਵੀ ਦੇ ਕੈਂਸਰ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।



ਇਹ ਕੈਂਸਰ ਦਾ ਇੱਕ ਜੈਨੇਟਿਕ ਕਾਰਨ ਵੀ ਹੋ ਸਕਦਾ ਹੈ। ਜੇ ਕਿਸੇ ਦੇ ਪਰਿਵਾਰ ਵਿੱਚ ਗਲੇ ਅਤੇ ਸਿਰ ਦਾ ਕੈਂਸਰ ਹੋਇਆ ਹੈ, ਤਾਂ ਇਸ ਬਿਮਾਰੀ ਦੇ ਹੋਣ ਦਾ ਖ਼ਤਰਾ 3.5 ਜਾਂ 3.8 ਪ੍ਰਤੀਸ਼ਤ ਵੱਧ ਜਾਂਦਾ ਹੈ।