ਉੜਦ ਦੀ ਦਾਲ ਜਿਸਨੂੰ ਕੇ ਪੰਜਾਬ ਵਿਚ ਕਾਲੇ ਮਾਹ ਦੀ ਦਾਲ ਕਿਹਾ ਜਾਂਦਾ ਹੈ, ਸਾਡੀਆਂ ਪ੍ਰਮੁੱਖ ਦਾਲਾਂ ਵਿਚੋਂ ਇਕ ਹੈ। ਦਾਲ ਮੱਖਣੀ 'ਚ ਕਾਲੇ ਮਾਂਹ ਦੀ ਦਾਲ ਦਾ ਹੀ ਪ੍ਰਯੋਗ ਹੁੰਦਾ ਹੈ।



ਪਰੰਪਰਾਗਤ ਤੌਰ ਇਸਦਾ ਸੇਵਨ ਸੂਪ ਵਜੋਂ ਵੀ ਹੁੰਦਾ ਆਇਆ ਹੈ।



ਇਸ ਦਾਲ 'ਚ ਵਿਟਾਮਿਨ, ਆਇਰਨ, ਕਾਰਬੋਹਾਈਡ੍ਰੇਟ, ਮੈਗਨੀਸ਼ੀਅਮ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਪ੍ਰੋਟੀਨ ਵਰਗੇ ਕਈ ਤੱਤ ਮੌਜੂਦ ਹੁੰਦੇ ਹਨ।



ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵੇਂ ਤਰ੍ਹਾਂ ਦੇ ਫਾਈਬਰ ਪਾਏ ਜਾਂਦੇ ਹਨ, ਜਿਸ ਕਾਰਨ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਕਰਦਾ ਹੈ



ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ। ਜੋ ਹੀਮੋਗਲੋਬਿਨ ਦੀ ਕਮੀ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਦਾਲ ਜ਼ਰੂਰ ਖਾਣੀ ਚਾਹੀਦੀ ਹੈ।



ਇਹ ਦਾਲ ਫਾਈਬਰ ਨਾਲ ਭਰਪੂਰ ਹੁੰਦੀ ਹੈ, ਜੋ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦੀ ਹੈ।



ਦਾਲ ਮੱਖਣੀ 'ਚ ਮੈਗਨੀਸ਼ੀਅਮ ਅਤੇ ਫੋਲੇਟ ਦੀ ਟਰੇਸ ਮਾਤਰਾ ਹੁੰਦੀ ਹੈ।



ਇਹ ਧਮਨੀਆਂ ਨੂੰ ਬਲਾਕ ਹੋਣ ਤੋਂ ਰੋਕਦੀ ਹੈ ਤੇ ਬਲੱਡ ਸਰਕੁਲੇਸ਼ਨ ਵਿੱਚ ਸੁਧਾਰ ਹੁੰਦਾ ਹੈ ਜੋ ਦਿਲ ਨੂੰ ਸਿਹਤਮੰਦ ਰੱਖਦਾ ਹੈ।



ਆਪਣੇ ਪੋਸ਼ਟਿਕ ਤੱਤਾਂ ਕਾਰਨ ਇਹ ਔਰਤਾਂ ਦੀ ਕਮਜ਼ੋਰੀ ਨੂੰ ਖ਼ਤਮ ਕਰਨ ਅਤੇ ਆਦਮੀਆਂ ਵਿਚ ਸ਼ਕਤੀ ਪੈਦਾ ਕਰਨ ਵਿਚ ਸਹਾਈ ਹੁੰਦੀ ਹੈ।