ਅਮਰੂਦ ਦੇ ਜੂਸ 'ਚ ਊਰਜਾ, ਵਿਟਾਮਿਨ ਏ, ਸੀ, ਈ, ਲਾਈਕੋਪੀਨ, ਐਂਟੀਆਕਸੀਡੈਂਟ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ, ਕਾਰਬੋਹਾਈਡਰੇਟ, ਫਾਸਫੋਰਸ, ਮੈਗਨੀਸ਼ੀਅਮ, ਫਾਈਟੋਕੈਮੀਕਲ, ਫਾਈਬਰ, ਆਇਰਨ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜਿਸ ਨਾਲ ਭਾਰ ਨਹੀ ਵਧਦਾ ਤੇ ਇਹ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ। ਇਹ ਸਰੀਰ ਨੂੰ ਇਨਫੈਕਸ਼ਨਾਂ ਅਤੇ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਵਿਟਾਮਿਨਾਂ ਨਾਲ ਭਰਪੂਰ ਹੋਣ ਕਾਰਨ ਇਹ ਚਮੜੀ ਲਈ ਵੀ ਬਹੁਤ ਵਧੀਆ ਡਰਿੰਕ ਹੈ। ਅਮਰੂਦ ਖਾਓ ਜਾਂ ਇਸ ਦਾ ਜੂਸ ਪੀਓ, ਕਬਜ਼ ਦੀ ਸਮੱਸਿਆ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ। ਅਮਰੂਦ ਦੇ ਜੂਸ ‘ਚ ਵਿਟਾਮਿਨ ਏ ਵੀ ਚੰਗੀ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਅਤੇ ਸਿਹਤ ਵਧਾਉਣ ਲਈਬਹੁਤ ਜ਼ਰੂਰੀ ਹੈ। ਸ਼ੂਗਰ ਦੇ ਰੋਗੀਆਂ ਲਈ ਅਮਰੂਦ ਖਾਣਾ ਸਭ ਤੋਂ ਵਧੀਆ ਹੈ। ਅਮਰੂਦ ‘ਚ ਬਹੁਤ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਅਮਰੂਦ ਦਾ ਫਲ ਦਿਲ ਦੀ ਸਿਹਤ ਲਈ ਵੀ ਵਧੀਆ ਹੈ।