ਸੋਇਆਬੀਨ ਚ ਦੁੱਧ ਅਤੇ ਮਾਸ ’ਚ ਪਾਏ ਜਾਣ ਵਾਲੇ ਪ੍ਰੋਟੀਨ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ’ਚ ਵਿਟਾਮਿਨ-B ਕੰਪਲੈਕਸ, ਵਿਟਾਮਿਨ-E, ਮਿਨਰਲਸ ਅਤੇ ਐਮੀਨੋ ਐਸਿਡ ਹੁੰਦਾ ਹੈ। ਸੋਇਆਬੀਨ ਮਾਨਸਿਕ ਸੰਤੁਲਨ ਨੂੰ ਠੀਕ ਕਰਕੇ ਦਿਮਾਗ ਨੂੰ ਤੇਜ਼ ਕਰਦਾ ਹੈ। ਸੋਇਆਬੀਨ ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਰੱਖਣ ਦਾ ਕੰਮ ਕਰਦੀ ਹੈ। ਸੋਇਆਬੀਨ ਖਾਣ ਨਾਲ ਮੋਟਾਪਾ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਛਿਲਕਾਂ ਸਮੇਤ ਸੋਇਆਬੀਨ ਖਾਣ ਨਾਲ ਖ਼ੁਸ਼ਕ ਚਮੜੀ ਨੂੰ ਨਮੀ ਮਿਲਦੀ ਹੈ। ਨਾਲ ਹੀ ਚਮੜੀ ਤੋਂ ਵਧੇਰੇ ਤੇਲ ਵੀ ਸਾਫ਼ ਹੋ ਜਾਂਦਾ ਹੈ। ਇਸ ’ਚ ਐਂਟੀ-ਆਕਸੀਡੈਂਟਸ ਪਾਏ ਜਾਂਦੇ ਹਨ, ਜੋ ਕੈਂਸਰ ਦੀ ਰੋਕਥਾਮ ’ਚ ਮਦਦਗਾਰ ਸਿੱਧ ਹੁੰਦੇ ਹਨ। ਇਸ 'ਚ ਮੌਜੂਦ ਵਿਟਾਮਿਨ-'ਈ' ਮਰੀ ਹੋਈ ਚਮੜੀ ਦੀਆਂ ਕੋਸ਼ਿਸ਼ਕਾਵਾਂ ਨੂੰ ਫਿਰ ਤੋਂ ਬਣਾਉਂਦਾ ਹੈ, ਜਿਸ ਨਾਲ ਚਮੜੀ ਫਿਰ ਤੋਂ ਜਵਾਨ ਲੱਗਣ ਲਗਦੀ ਹੈ। ਸੋਇਆਬੀਨ ਨਾਲ ਵਾਲਾਂ 'ਚ ਚਮਕ ਆਉਂਦੀ ਹੈ। ਇਹ ਦੋ-ਮੂੰਹੇ ਵਾਲਾਂ ਨੂੰ ਹਟਾ ਕੇ ਵਾਲਾਂ ਨੂੰ ਰੇਸ਼ਮੀ, ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ।