ਅੱਜਕਲ ਜੀਵਨ ਸ਼ੈਲੀ ਅਜਿਹੀ ਬਣ ਗਈ ਹੈ ਕਿ ਬਹੁਤ ਸਾਰੇ ਲੋਕ ਵਾਰ-ਵਾਰ ਬਿਮਾਰ ਹੋ ਜਾਂਦੇ ਹਨ।

ਇਸ ਤੋਂ ਬਚਣ ਅਤੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਕਈ ਲੋਕ ਆਪਣੀ ਖੁਰਾਕ ਵਿਚ ਸੁਧਾਰ ਕਰਦੇ ਹਨ।

ਜਦਕਿ ਕੁਝ ਯੋਗਾ ਤੇ ਕਸਰਤ ਦਾ ਸਹਾਰਾ ਲੈਂਦੇ ਹਨ। ਪਰ ਕਈ ਗ਼ਲਤੀਆਂ ਉਨ੍ਹਾਂ ਦੀ ਸਾਰੀ ਮਿਹਨਤ ਨੂੰ ਵਿਗਾੜ ਦਿੰਦੀਆਂ ਹਨ।

ਵਾਰ-ਵਾਰ ਬਿਮਾਰ ਹੋਣ ਦਾ ਕਾਰਨ ਇੱਕ ਨਹੀਂ ਸਗੋਂ ਕਈ ਹਨ। ਅੱਜ ਅਸੀਂ ਕੁਝ ਅਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ...

ਪਾਣੀ ਪੀਣਾ ਸਿਹਤ ਲਈ ਚੰਗਾ ਹੈ ਪਰ ਜ਼ਿਆਦਾ ਪਾਣੀ ਪੀਣ ਨਾਲ ਕਈ ਗੰਭੀਰ ਬਿਮਾਰੀਆਂ ਵੀ ਸ਼ੁਰੂ ਹੋ ਸਕਦੀਆਂ ਹਨ।

ਅੱਜ ਕੱਲ੍ਹ ਦੇ ਰੁਟੀਨ ਵਿੱਚ, ਲੋਕ ਪੂਰੀ ਨੀਂਦ ਨਹੀਂ ਲੈ ਪਾਉਂਦੇ ਜਾਂ ਨੀਂਦ ਦਾ ਪੈਟਰਨ ਠੀਕ ਨਹੀਂ ਹੁੰਦਾ, ਜੋ ਬਿਮਾਰੀਆਂ ਦੀ ਜੜ੍ਹ ਹਨ।

ਜੇਕਰ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਤਾਂ ਸ਼ਰਾਬ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖੋ।

ਸਾਡੇ ਹੱਥਾਂ ਵਿਚ ਕਈ ਬੈਕਟੀਰੀਆ ਆ ਸਕਦੇ ਹਨ, ਜੋ ਸਾਡੇ ਭੋਜਨ ਦੇ ਨਾਲ ਪੇਟ ਵਿਚ ਜਾ ਕੇ ਸਾਡੀ ਸਿਹਤ ਨੂੰ ਖਰਾਬ ਕਰ ਸਕਦੇ ਹਨ।

ਹਮੇਸ਼ਾ ਜ਼ਿਆਦਾ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਵਧ ਜਾਂਦੀਆਂ ਹਨ। ਇਸ ਨਾਲ ਪਾਚਨ ਕਿਰਿਆ 'ਚ ਪਰੇਸ਼ਾਨੀ ਹੁੰਦੀ ਹੈ।

ਸ਼ਰਾਬ ਦੇ ਸੇਵਨ ਵਾਂਗ ਸਿਗਰਟਨੋਸ਼ੀ ਵੀ ਸਾਡੀ ਸਿਹਤ ਦੀ ਦੁਸ਼ਮਣ ਹੈ। ਸਿਗਰਟਨੋਸ਼ੀ ਦੇ ਖਤਰਨਾਕ ਮਾੜੇ ਪ੍ਰਭਾਵ ਹਨ।