ਸਿਹਤ ਨੂੰ ਚੁਸਤ ਤੇ ਦਰੁਸਤ ਰੱਖਣ ਲਈ ਅੱਜ ਹੀ ਪੈਦਲ ਚੱਲਣਾ ਸ਼ੁਰੂ ਕਰ ਦਿਓ। ਇਸ ਹਲਕੀ ਕਸਰਤ ਦੇ ਸਰੀਰ ਨੂੰ ਬਹੁਤ ਫ਼ਾਇਦੇ ਮਿਲਣਗੇ। ਖ਼ਾਸ ਕਰਕੇ ਤੁਰਨਾ ਉਨ੍ਹਾਂ ਲੋਕਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਜਿਨ੍ਹਾਂ ਨੂੰ ਡਾਈਬਟੀਜ਼ ਤੇ ਦਿਲ ਨਾਲ ਜੁੜੀਆਂ ਦਿੱਕਤਾਂ ਹੁੰਦੀਆਂ ਹਨ। ਇੱਕ ਰਿਪੋਰਟ ਦੇ ਮੁਤਾਬਕ, ਰੋਜ਼ਾਨਾਂ 11 ਮਿੰਟ ਤੁਰਨ ਦੇ ਨਾਲ 25 ਫ਼ੀਸਦੀ ਤੱਕ Premature Death ਦਾ ਖ਼ਤਰਾ ਵਧ ਜਾਂਦਾ ਹੈ। ਤੁਰਨ ਨਾਲ ਕੈਲੋਰੀ ਬਰਨ ਹੁੰਦੀ ਹੈ ਜਿਸ ਨਾਲ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ। ਤੁਰਨ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਬਹੁਤ ਹੱਦ ਘਟ ਜਾਂਦਾ ਹੈ। ਇਸ ਨਾਲ ਮੂਡ ਵਿੱਚ ਵੀ ਸੁਧਾਰ ਹੁੰਦਾ ਹੈ ਤੇ ਤਣਾਅ ਵਿੱਚ ਵੀ ਕਮੀ ਆਉਂਦੀ ਹੈ। ਤੁਰਨ ਨਾਲ ਬਲੱਡ ਸ਼ੂਗਰ ਕਾਬੂ ਵਿੱਚ ਰੱਖਣ ਦੀ ਵੀ ਮਦਦ ਮਿਲਦੀ ਹੈ।