ਅੱਜਕੱਲ੍ਹ ਰੀੜ੍ਹ ਦੀਆਂ ਸਮੱਸਿਆਵਾਂ ਸਿਰਫ਼ ਵੱਡਿਆਂ ਹੀ ਨਹੀਂ, ਸਗੋਂ ਨੌਜਵਾਨਾਂ ਤੇ ਬੱਚਿਆਂ ਵਿੱਚ ਵੀ ਆਮ ਹੋ ਗਈਆਂ ਹਨ।

Published by: ABP Sanjha

ਇਸ ਦਾ ਮੁੱਖ ਕਾਰਨ ਖਰਾਬ ਪੋਸ਼ਚਰ, ਗਲਤ ਲਾਈਫਸਟਾਈਲ ਤੇ ਅਣਹੈਲਦੀ ਖੁਰਾਕ ਹੈ। ਨਿਊਰੋਸਪਾਈਨ ਸਰਜਨ ਡਾ. ਅਰੁਣ ਤੂੰਗਾਰੀਆ ਦੇ ਅਨੁਸਾਰ, ਕੁਝ ਖਾਸ ਖਾਣੇ ਡਾਇਟ 'ਚ ਸ਼ਾਮਿਲ ਕਰਕੇ ਰੀੜ੍ਹ ਦੀ ਹੱਡੀ ਮਜ਼ਬੂਤ ਤੇ ਸਿਹਤਮੰਦ ਰੱਖੀ ਜਾ ਸਕਦੀ ਹੈ।

ਡਾ. ਅਰੁਣ ਤੂੰਗਾਰੀਆ ਦੇ ਅਨੁਸਾਰ, ਜੇ ਤੁਸੀਂ ਇਹ ਖੁਰਾਕ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਰੀੜ੍ਹ ਦੀ ਹੱਡੀ ਮਜ਼ਬੂਤ ਹੋਵੇਗੀ ਅਤੇ ਕਮਰ ਦਰਦ ਘੱਟ ਹੋਵੇਗਾ।

Published by: ABP Sanjha

ਬੇਰੀਆਂ ਤੇ ਚੈਰੀਆਂ ਜਿਵੇਂ ਸਟਰਾਬੇਰੀ, ਜਾਮੁਨ ਅਤੇ ਸ਼ਹਿਤੂਤ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮਟਰੀ ਗੁਣ ਹੁੰਦੇ ਹਨ, ਜੋ ਸਰੀਰ ਦੀ ਸੋਜ ਘਟਾਉਂਦੇ ਅਤੇ ਦਰਦ ਵਿੱਚ ਰਾਹਤ ਦਿੰਦੇ ਹਨ।

ਡ੍ਰਾਈ ਫਰੂਟ ਸਰੀਰ ਲਈ ਬਹੁਤ ਪੋਸ਼ਕ ਹੁੰਦੇ ਹਨ। ਖਾਸ ਕਰਕੇ ਅਖਰੋਟ ਤੇ ਬਾਦਾਮ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ ਜੋ ਨਰਵ ਸਿਸਟਮ ਲਈ ਲਾਭਦਾਇਕ ਹਨ।

ਇਹ ਸਰੀਰ ਨੂੰ ਐਂਟੀ-ਆਕਸੀਡੈਂਟ ਤੇ ਖਣਿਜ ਦਿੰਦੇ ਹਨ, ਜਿਸ ਨਾਲ ਰੀੜ੍ਹ ਦੀ ਹੱਡੀ ਤੇ ਡਿਸਕ ਮਜ਼ਬੂਤ ਰਹਿੰਦੇ ਹਨ।

Published by: ABP Sanjha

ਹਰੀ ਪੱਤਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ ਤੇ ਬਥੂਆ ਵਿੱਚ ਮੈਗਨੀਸ਼ੀਅਮ ਤੇ ਫਾਈਬਰ ਹੁੰਦਾ ਹੈ ਜੋ ਰੀੜ੍ਹ ਦੀ ਸਿਹਤ ਲਈ ਫਾਇਦੇਮੰਦ ਹੈ। ਇਹ ਹੱਡੀਆਂ ਅਤੇ ਡਿਸਕ ਨੂੰ ਮਜ਼ਬੂਤ ਤੇ ਲਚਕੀਲਾ ਰੱਖਦੀਆਂ ਹਨ।

ਦੁੱਧ, ਦਹੀਂ ਤੇ ਪਨੀਰ ਵਰਗੀਆਂ ਚੀਜ਼ਾਂ ਵਿੱਚ ਕੈਲਸ਼ੀਅਮ ਤੇ ਵੀਟਾਮਿਨ D3 ਹੁੰਦਾ ਹੈ, ਜੋ ਹੱਡੀਆਂ ਅਤੇ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ।

Published by: ABP Sanjha

ਹਲਦੀ ਵਾਲਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਹਲਦੀ ਵਿੱਚ ਐਂਟੀ-ਇਨਫਲੇਮਟਰੀ ਗੁਣ ਹੁੰਦੇ ਹਨ ਜੋ ਸਰੀਰ ਦੀ ਸੂਜਨ ਘਟਾਉਂਦੇ ਹਨ ਅਤੇ ਕਮਰ ਦਰਦ ਤੋਂ ਰਾਹਤ ਦਿੰਦੇ ਹਨ।

ਇੱਕੋ ਪੋਸ਼ਚਰ ਵਿੱਚ ਬਹੁਤ ਲੰਮੇ ਸਮੇਂ ਲਈ ਬੈਠਣ ਤੋਂ ਬਚੋ। ਜੇ ਲੰਮੇ ਸਮੇਂ ਬੈਠੇ ਹੋ, ਤਾਂ ਹਰ 30-40 ਮਿੰਟ ਬਾਅਦ ਖੜੇ ਹੋਵੋ ਅਤੇ ਸਰੀਰ ਨੂੰ ਸਟ੍ਰੈਚ ਕਰੋ।

Published by: ABP Sanjha

ਫੋਨ ਨੂੰ ਝੁਕ ਕੇ ਵਰਤੋਂ ਨਾ ਕਰੋ।ਗਰਦਨ ਅਤੇ ਕਮਰ ਦੀ ਸਟ੍ਰੈਚਿੰਗ ਜ਼ਰੂਰ ਕਰੋ।

ਆਪਣੀ ਪਿੱਠ ਨੂੰ ਸਿੱਧਾ ਰੱਖ ਕੇ ਅਤੇ ਪੈਰਾਂ ਨੂੰ ਜ਼ਮੀਨ 'ਤੇ ਟਿਕਾ ਕੇ ਬੈਠੋ।

Published by: ABP Sanjha