ਚਾਹ ਵਿੱਚ ਚੀਨੀ ਨਾ ਪਾਉਣ ਕਰਕੇ ਉਹ ਬੇਸਵਾਦ ਲੱਗ ਸਕਦੀ ਹੈ, ਪਰ ਜ਼ਿਆਦਾ ਚੀਨੀ ਸਿਹਤ ਲਈ ਨੁਕਸਾਨਦਾਇਕ ਹੁੰਦੀ ਹੈ।



ਇਨ੍ਹਾਂ ਤਰੀਕਿਆਂ ਨਾਲ ਤੁਸੀਂ ਚਾਹ ਨੂੰ ਚੀਨੀ ਤੋਂ ਬਿਨਾਂ ਵੀ ਕੁਦਰਤੀ ਤਰੀਕੇ ਨਾਲ ਮਿੱਠਾ ਬਣਾ ਸਕਦੇ ਹੋ। ਇਸ ਨਾਲ ਸਵਾਦ ਵੀ ਬਣਿਆ ਰਹੇਗਾ ਅਤੇ ਸਿਹਤ ਨੂੰ ਵੀ ਨੁਕਸਾਨ ਨਹੀਂ ਹੋਵੇਗਾ।

ਚਾਹ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਬਹੁਤ ਲੋਕ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਪਰ ਅੱਜਕੱਲ੍ਹ ਚੀਨੀ ਕਾਰਨ ਮੋਟਾਪਾ ਤੇ ਸ਼ੂਗਰ ਵਧ ਰਹੀ ਹੈ। ਇਸ ਕਰਕੇ ਲੋਕ ਚਾਹ 'ਚੋਂ ਚੀਨੀ ਹਟਾ ਰਹੇ ਹਨ।

ਚੀਨੀ ਤਾਂ ਛੱਡੀ ਜਾਂਦੀ ਹੈ, ਪਰ ਬਿਨਾ ਚੀਨੀ ਵਾਲੀ ਚਾਹ ਪੀਣ ਬੇਸੁਆਦੀ ਲੱਗਦੀ ਹੈ।

ਚਾਹ ਨੂੰ ਮਿੱਠਾ ਬਣਾਉਣ ਦਾ ਸਭ ਤੋਂ ਸਿਹਤਮੰਦ ਅਤੇ ਵਧੀਆ ਤਰੀਕਾ ਹੈ ਸਟੀਵੀਆ ਦੀ ਵਰਤੋਂ ਕਰਨੀ।



ਇਹ ਇੱਕ ਹਰਬਲ ਮਿੱਠਾਸ ਹੈ, ਜਿਸ ਵਿੱਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ, ਇਸ ਲਈ ਇਹ ਮੋਟਾਪੇ ਦਾ ਕਾਰਨ ਨਹੀਂ ਬਣਦੀ। ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਸੁਰੱਖਿਅਤ ਮੰਨੀ ਜਾਂਦੀ ਹੈ।

ਚਾਹ ਨੂੰ ਮਿੱਠਾ ਬਣਾਉਣ ਲਈ ਤੁਸੀਂ ਮਿਸ਼ਰੀ ਦੀ ਵਰਤੋਂ ਵੀ ਕਰ ਸਕਦੇ ਹੋ। ਆਯੁਰਵੇਦ ਮੁਤਾਬਕ ਮਿਸ਼ਰੀ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਪਾਚਣ ਲਈ ਵੀ ਕਾਫ਼ੀ ਵਧੀਆ ਮੰਨੀ ਜਾਂਦੀ ਹੈ।



ਮਿਸ਼ਰੀ ਕ੍ਰਿਸਟਲ ਰੂਪ ਵਿੱਚ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਇਹ ਰੈਗੂਲਰ ਚੀਨੀ ਵਾਂਗ ਰਿਫਾਈਨ ਨਹੀਂ ਕੀਤੀ ਜਾਂਦੀ। ਇਸ ਕਰਕੇ ਇਹ ਸਰੀਰ ਨੂੰ ਘੱਟ ਨੁਕਸਾਨ ਕਰਦੀ ਹੈ।

ਚਾਹ ਨੂੰ ਕੁਦਰਤੀ ਤਰੀਕੇ ਨਾਲ ਮਿੱਠਾ ਬਣਾਉਣ ਲਈ ਤੁਸੀਂ ਖਜੂਰ ਦਾ ਪਾਊਡਰ ਜਾਂ ਸ਼ੱਕਰ ਵੀ ਵਰਤ ਸਕਦੇ ਹੋ।

ਇਸ ਵਿੱਚ ਕੁਦਰਤੀ ਮਿੱਠਾਸ ਹੁੰਦੀ ਹੈ ਅਤੇ ਨਾਲ ਹੀ ਆਇਰਨ, ਫਾਈਬਰ ਵਰਗੇ ਲੋੜੀਂਦੇ ਖਣਿਜ ਵੀ ਮੌਜੂਦ ਹੁੰਦੇ ਹਨ।