ਕਬਜ਼ ਇੱਕ ਆਮ ਸਮੱਸਿਆ ਹੈ ਜੋ ਗਲਤ ਖਾਣ-ਪੀਣ, ਪਾਣੀ ਦੀ ਕਮੀ ਜਾਂ ਘੱਟ ਸਰੀਰਕ ਸਰਗਰਮੀ ਕਾਰਨ ਹੋ ਸਕਦੀ ਹੈ, ਪਰ ਦੇਸੀ ਘਰੇਲੂ ਨੁਸਖਿਆਂ ਨਾਲ ਇਸ ਤੋਂ ਆਰਾਮ ਮਿਲ ਸਕਦਾ ਹੈ।

ਇਹ ਉਪਾਅ ਸਸਤੇ, ਸੁਰੱਖਿਅਤ ਅਤੇ ਕੁਦਰਤੀ ਹੁੰਦੇ ਹਨ, ਜੋ ਪਾਚਣ ਤੰਤਰ ਨੂੰ ਸੁਧਾਰ ਕੇ ਮਲ ਨੂੰ ਨਰਮ ਕਰਦੇ ਹਨ ਅਤੇ ਅੰਤੜੀਆਂ ਦੀ ਸਫਾਈ ਵਿੱਚ ਮਦਦ ਕਰਦੇ ਹਨ।

ਰੋਜ਼ਾਨਾ ਅਜਿਹੇ ਉਪਾਅ ਅਪਣਾਉਣ ਨਾਲ ਨਾ ਸਿਰਫ ਕਬਜ਼ ਤੋਂ ਛੁਟਕਾਰਾ ਮਿਲਦਾ ਹੈ, ਸਗੋਂ ਸਮੁੱਚੀ ਸਿਹਤ ਵੀ ਵਧੀਆ ਰਹਿੰਦੀ ਹੈ।

ਹਰ ਰੋਜ਼ ਸਹੀ ਖੁਰਾਕ, ਪਾਣੀ ਦੀ ਭਰਪੂਰ ਮਾਤਰਾ ਅਤੇ ਕੁਦਰਤੀ ਨੁਸਖੇ ਅਪਣਾ ਕੇ ਤੁਸੀਂ ਕਬਜ਼ ਦੀ ਸਮੱਸਿਆ ਨੂੰ ਅਲਵਿਦਾ ਕਹਿ ਸਕਦੇ ਹੋ।

ਦਿਨ ਵਿੱਚ 8-10 ਗਲਾਸ ਪਾਣੀ ਪੀਣ ਨਾਲ ਮਲ ਨਰਮ ਹੁੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਗੁੰਨ ਗੁੰਨਾ ਪਾਣੀ ਪੀਣ ਨਾਲ ਪੇਟ ਸਾਫ ਰਹਿੰਦਾ ਹੈ।

ਅਜਵਾਇਨ ਨੂੰ ਭੁੰਨ ਕੇ ਕਾਲੇ ਨਮਕ ਨਾਲ ਲੈਣ ਨਾਲ ਗੈਸ ਅਤੇ ਕਬਜ਼ ਦੋਵਾਂ ਵਿੱਚ ਰਾਹਤ ਮਿਲਦੀ ਹੈ।

ਰਾਤ ਨੂੰ 2-3 ਅੰਜੀਰ ਪਾਣੀ ਵਿੱਚ ਭਿਓਂ ਕੇ ਸਵੇਰੇ ਖਾਓ। ਇਹ ਫਾਈਬਰ ਨਾਲ ਭਰਪੂਰ ਹੁੰਦੇ ਹਨ ਅਤੇ ਪਾਚਣ ਸੁਧਾਰਦੇ ਹਨ।

ਰਾਤ ਨੂੰ ਦੁੱਧ ਜਾਂ ਗੁੰਨੇ ਪਾਣੀ ਨਾਲ ਇਸਬਗੋਲ ਲੈਣ ਨਾਲ ਪੇਟ ਸਾਫ ਰਹਿੰਦਾ ਹੈ।

ਅਦਰਕ ਦੀ ਚਾਹ ਜਾਂ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਪਾਚਣ ਸੁਧਰਦਾ ਹੈ। ਇਹ ਗੈਸ ਅਤੇ ਕਬਜ਼ ਦੀ ਸਮੱਸਿਆ ਨੂੰ ਘਟਾਉਂਦੀ ਹੈ।

ਰੇਸ਼ਿਆਂ ਵਾਲੀਆਂ ਸਬਜ਼ੀਆਂ ਜਿਵੇਂ ਕੇ ਗਾਜਰ, ਪਾਲਕ, ਫੂਲਗੋਭੀ ਆਦਿ ਖਾਣ ਨਾਲ ਕਬਜ਼ ਦੂਰ ਰਹਿੰਦੀ ਹੈ।