ਸਰਦੀ ਹੋਵੇ ਜਾਂ ਫਿਰ ਗਰਮੀ ਸਾਡੇ ਦੇਸ਼ ਵਿੱਚ ਚਾਹ ਦੀਆਂ ਚੁਸਕੀਆਂ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ ਹੈ। ਅੱਜ ਚਾਹ ਨਾਲ ਸੰਬੰਧੀ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਨਾਲ ਸਰੀਰ ਨੂੰ ਕਈ ਫਾਇਦੇ ਮਿਲਣਗੇ। ਜੇਕਰ ਤੁਸੀਂ ਚਾਹ ਦੇ ਕੱਪ ਵਿੱਚ ਇੱਕ ਚਮਚ ਦੇਸੀ ਘਿਓ ਦਾ ਘੋਲ ਲਓ ਤਾਂ ਚਾਹ ਫਾਇਦੇਮੰਦ ਹੋ ਜਾਵੇਗੀ। ਗਰਮਾ-ਗਰਮ ਚਾਹ 'ਚ ਘਿਓ ਮਿਲਾ ਲਿਆ ਜਾਵੇ ਤਾਂ ਇਸ ਦੇ ਅਜਿਹੇ ਫਾਇਦੇ ਹੋਣਗੇ ਕਿ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਇਹ ਵਿਚਾਰ ਪੱਛਮੀ ਦੇਸ਼ਾਂ ਤੋਂ ਆਇਆ ਹੈ ਜਿੱਥੇ ਘਿਓ ਜਾਂ ਮੱਖਣ ਨੂੰ ਕੌਫੀ 'ਚ ਮਿਲਾਇਆ ਜਾਂਦਾ ਹੈ ਅਤੇ ਇਸਨੂੰ ਊਰਜਾ ਬੂਸਟਰ ਵਜੋਂ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ ਹੋਰ ਫਾਇਦਿਆਂ ਬਾਰੇ ਚਾਹ 'ਚ ਪਾਇਆ ਜਾਣ ਵਾਲਾ ਕੈਫੀਨ ਦਿਮਾਗ ਨੂੰ ਸਰਗਰਮ ਕਰਦਾ ਹੈ ਅਤੇ ਯਾਦਦਾਸ਼ਤ ਨੂੰ ਮਜ਼ਬੂਤ ਕਰਦਾ ਹੈ। ਆਯੁਰਵੇਦ ਅਨੁਸਾਰ ਦੇਸੀ ਘਿਓ 'ਚ ਅਜਿਹੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ ਜੋ ਦਿਮਾਗ ਨੂੰ ਮਜ਼ਬੂਤ ਅਤੇ ਯਾਦਾਸ਼ਤ ਨੂੰ ਤੇਜ਼ ਕਰਦੇ ਹਨ। ਸਵੇਰ ਦੀ ਚਾਹ 'ਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਚਾਹ ਅਤੇ ਘਿਓ ਦੇ ਗੁਣ ਇਕੱਠੇ ਹੋ ਜਾਂਦੇ ਹਨ, ਜੋ ਦਿਮਾਗ ਨੂੰ ਤੇਜ਼ ਕਰਦੇ ਹਨ। ਜਦੋਂ ਦੇਸੀ ਘਿਓ ਵਿੱਚ ਮੌਜੂਦ ਸਿਹਤਮੰਦ ਚਰਬੀ ਅਤੇ ਚਾਹ ਵਿੱਚ ਮੌਜੂਦ ਐਂਟੀਆਕਸੀਡੈਂਟ ਇਕੱਠੇ ਹੁੰਦੇ ਹਨ, ਤਾਂ ਇਹ ਦਿਮਾਗ ਦੀ ਚਿੰਤਾ ਦੇ ਪੱਧਰ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਵੇਰ ਦੀ ਚਾਹ ਵਿੱਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਚਿੜਚਿੜਾਪਨ ਦੂਰ ਹੁੰਦਾ ਹੈ ਅਤੇ ਮਨ ਸ਼ਾਂਤ ਹੁੰਦਾ ਹੈ। ਬੇਲੋੜੇ ਤਣਾਅ ਤੋਂ ਸ਼ਾਂਤੀ ਮਿਲਦੀ ਹੈ। ਘਿਓ ਵਾਲੀ ਚਾਹ ਐਨਰਜੀ ਬੂਸਟਰ ਦਾ ਕੰਮ ਕਰਦੀ ਹੈ। ਇਸ ਚਾਹ ਵਿੱਚ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਕੈਲੋਰੀ ਅਤੇ ਪੋਸ਼ਣ ਨਾਲ ਭਰਪੂਰ ਇਸ ਚਾਹ ਨੂੰ ਪੀਣ ਨਾਲ ਆਲਸ, ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਸਰੀਰ ਦਾ ਊਰਜਾ ਪੱਧਰ ਵਧਦਾ ਹੈ।