ਗਲੋਇੰਗ ਸਕਿਨ ਪਾਉਣਾ ਹਰ ਇੱਕ ਦਾ ਸੁਪਨਾ ਹੁੰਦਾ ਹੈ ਇਸ ਨੂੰ ਪਾਉਣ ਲਈ ਅਸੀਂ ਕਈ ਕੁਝ ਕਰਦੇ ਹਾਂ ਪਰ ਆਪਣੀ ਡਾਇਟ ਨੂੰ ਸਹੀ ਕਰਕੇ ਵੀ ਇਸ ਸਕਿਨ ਗਲੋਅ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ਸਾਡੀ ਸਕਿਨ ਦੀ ਇਲਾਸਟਸਿਟੀ ਅਤੇ ਕੋਲੋਜਨ ਉਤਪਾਦਨ ਚੰਗਾ ਹੋਵੇ ਤਾਂ ਸਕਿਨ ਗਲੋਇੰਗ ਬਣੀ ਰਹਿੰਦੀ ਹੈ। ਇਸ ਲਈ ਵਿਟਾਮਿਨ ਸੀ ਤੇ ਏ ਬਹੁਤ ਜ਼ਰੂਰੀ ਹੁੰਦੇ ਹਨ। ਇਹ ਦੋਨੋਂ ਵਿਟਾਮਿਨ ਸਾਨੂੰ ਆਲੂ ਬੁਖਾਰੇ ਵਿਚੋਂ ਭਰਪੂਰ ਮਾਤਰਾ ਵਿਚ ਮਿਲਦੇ ਹਨ। ਰੋਜ਼ਾਨਾ ਡਾਇਟ ਵਿਚ ਆਲੂ ਬੁਖਾਰਾ ਨੂੰ ਸ਼ਾਮਿਲ ਕਰਕੇ ਅਸੀਂ ਇਹ ਦੋਵੇਂ ਤੱਤ (ਵਿਟਾਮਿਨ ਸੀ ਤੇ ਏ) ਪ੍ਰਾਪਤ ਕਰ ਸਕੇ ਹਾਂ ਆਲੂ ਬੁਖਾਰਾ ਗਰਮੀਆਂ ਵਿੱਚ ਪਾਇਆ ਜਾਣ ਵਾਲਾ ਇੱਕ ਖੱਟਾ-ਮਿੱਠਾ ਫਲ ਹੁੰਦਾ ਹੈ ਬਹੁਤ ਸਾਰੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੋਣ ਕਰਕੇ, ਇਸ ਨੂੰ ਸਿਹਤ ਦਾ ਖਜ਼ਾਨਾ ਵੀ ਕਿਹਾ ਜਾ ਸਕਦਾ ਹੈ। ਇਸ ਵਿਚ ਵਿਟਾਮਿਨ ਸੀ, ਕੇ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ।