SAAOL ਹਾਰਟ ਸੈਂਟਰ ਦੇ ਡਾਇਰੈਕਟਰ ਡਾਕਟਰ ਬਿਮਲ ਛਾਜੇੜ ਦੇ ਅਨੁਸਾਰ, ਸਟੀਵੀਆ ਇਕ ਹਰਬਲ ਸਵੀਟਨਰ ਹੈ, ਜੋ ਉੱਤਰੀ ਅਤੇ ਦੱਖਣੀ ਅਮਰੀਕਾ ਵਿੱਚ ਉਗਣ ਵਾਲੇ ਇਕ ਖ਼ਾਸ ਪੌਦੇ ਤੋਂ ਮਿਲਦਾ ਹੈ। ਭਾਰਤ ਵਿੱਚ ਇਸ ਨੂੰ ‘ਮਿੱਠੀ ਤੁਲਸੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਸ ਦੀਆਂ ਪੱਤੀਆਂ ਆਮ ਚੀਨੀ ਨਾਲੋਂ 50 ਤੋਂ 300 ਗੁਣਾ ਜ਼ਿਆਦਾ ਮਿੱਠੀਆਂ ਹੁੰਦੀਆਂ ਹਨ, ਪਰ ਇਨ੍ਹਾਂ ਪੱਤਿਆਂ ਵਿੱਚ ਕੈਲੋਰੀ ਬਿਲਕੁਲ ਨਹੀਂ ਹੁੰਦੀ।



ਇਸ ਦਾ ਕਾਰਨ ਪੱਤਿਆਂ ਵਿੱਚ ਮੌਜੂਦ ਸਟੀਵਿਓਲ ਗਲਾਈਕੋਸਾਈਡ ਨਾਂ ਦਾ ਤੱਤ ਹੈ, ਜੋ ਇਸਨੂੰ ਕੁਦਰਤੀ ਤੌਰ 'ਤੇ ਮਿੱਠਾ ਬਣਾਉਂਦਾ ਹੈ।

ਕਈ ਰਿਸਰਚਾਂ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਸਟੀਵੀਆ ਦੇ ਸੇਵਨ ਨਾਲ ਖੂਨ ਦੀ ਸ਼ੂਗਰ 'ਤੇ ਕੋਈ ਬੁਰਾ ਅਸਰ ਨਹੀਂ ਪੈਂਦਾ।

ਸਾਲ 2018 ਵਿੱਚ ਹੋਈ ਇਕ ਰਿਸਰਚ ਵਿੱਚ ਪਤਾ ਲੱਗਾ ਕਿ ਜਦੋਂ ਸਟੀਵੀਆ ਦੀਆਂ ਪੱਤੀਆਂ ਖਾਧੀਆਂ ਗਈਆਂ, ਤਾਂ 60 ਤੋਂ 120 ਮਿੰਟਾਂ ਦੇ ਅੰਦਰ ਹੀ ਬਲੱਡ ਸ਼ੂਗਰ ਲੈਵਲ ਘਟ ਗਿਆ ਅਤੇ ਇਹ ਅਸਰ ਇੰਸੁਲਿਨ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਿਖਾਈ ਦੇਣ ਲੱਗਿਆ ਸੀ।

ਇਕ ਹੋਰ ਅਧਿਐਨ ਵਿੱਚ ਇਹ ਵੀ ਪਤਾ ਲੱਗਿਆ ਕਿ ਸੁੱਕੀਆਂ ਸਟੀਵੀਆ ਪੱਤੀਆਂ ਦੇ ਪਾਊਡਰ ਨੂੰ ਨਿਯਮਤ ਤੌਰ 'ਤੇ ਖਾਣ ਨਾਲ ਡਾਇਬਟੀਜ਼ ਦੇ ਮਰੀਜ਼ਾਂ ਦਾ ਫਾਸਟਿੰਗ ਅਤੇ ਖਾਣ ਤੋਂ ਬਾਅਦ ਵਾਲਾ ਬਲੱਡ ਸ਼ੂਗਰ ਲੈਵਲ ਘੱਟ ਹੋ ਜਾਂਦਾ ਹੈ।

ਇਨ੍ਹਾਂ ਪੱਤੀਆਂ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਰੀਰ ਨੂੰ ਫ੍ਰੀ ਰੈਡਿਕਲਸ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਹ ਪੱਤੀਆਂ ਭੁੱਖ ਨੂੰ ਵੀ ਕਾਬੂ 'ਚ ਰੱਖਦੀਆਂ ਹਨ, ਜਿਸ ਨਾਲ ਵਾਰ-ਵਾਰ ਮਿੱਠਾ ਖਾਣ ਦੀ ਇੱਛਾ ਘੱਟ ਹੋ ਜਾਂਦੀ ਹੈ।

ਹੈਲਥ ਐਕਸਪਰਟਸ ਮੰਨਦੇ ਹਨ ਕਿ ਸਟੀਵੀਆ ਕੋਲੈਸਟਰੋਲ ਲੈਵਲ ਘਟਾਉਣ ਵਿੱਚ ਵੀ ਸਹਾਇਕ ਹੋ ਸਕਦੀ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

FDA ਨੇ ਸਟੀਵਿਓਲ ਗਲਾਈਕੋਸਾਈਡ ਨੂੰ ‘ਆਮ ਤੌਰ 'ਤੇ ਸੁਰੱਖਿਅਤ’ (Generally Recognized As Safe - GRAS) ਮੰਨਤਾ ਦਿੱਤੀ ਹੈ।

ਸਟੀਵੀਆ ਦੀਆਂ ਪੱਤੀਆਂ ਦਾ ਪਾਊਡਰ ਅਤੇ ਟੈਬਲਿਟਸ ਵੀ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹਨ, ਜਿਨ੍ਹਾਂ ਨੂੰ ਖਰੀਦ ਕੇ ਆਪਣੇ ਡਾਈਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।