ਡਾਕਟਰਾਂ ਦੀ ਰਾਏ ਹੈ ਕਿ ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ’ਚ ਜੇ ਕੋਈ ਹਰ ਰੋਜ਼ ਸਿਰਫ 40 ਮਿੰਟ ਸਾਈਕਲ ਚਲਾ ਲਵੇ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਗੰਭੀਰ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਸਾਈਕਲ ਨਾਲ ਸਵੇਰ ਦੀ ਸੈਰ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

ਸਾਈਕਲ ਚਲਾਉਣ ਨਾਲ ਦਿਲ ਮਜ਼ਬੂਤ ਬਣਦਾ ਹੈ ਅਤੇ ਹਾਰਟ ਅਟੈਕ ਦਾ ਖਤਰਾ ਘਟਦਾ ਹੈ।

ਇਹ ਇੱਕ ਅੱਛੀ ਕਾਰਡੀਓ ਐਕਸਰਸਾਈਜ਼ ਹੈ ਜੋ ਕੈਲੋਰੀਜ਼ ਘਟਾ ਕੇ ਵਜ਼ਨ ਘਟਾਉਣ ਵਿੱਚ ਮਦਦ ਕਰਦੀ ਹੈ।

ਸਵੇਰੇ ਸਾਈਕਲਿੰਗ ਨਾਲ ਬਲੱਡ ਸ਼ੁਗਰ ਲੈਵਲ ਬੈਲੇਂਸ ਰਹਿੰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ।

ਤਾਜ਼ੀ ਹਵਾ ਵਿੱਚ ਸਾਈਕਲ ਚਲਾਉਣ ਨਾਲ ਮਨ ਸ਼ਾਂਤ ਰਹਿੰਦਾ ਹੈ ਤੇ ਡਿਪਰੈਸ਼ਨ ਦੂਰ ਹੁੰਦਾ ਹੈ।

ਲੱਤਾਂ, ਘੁਟਣੇ ਅਤੇ ਕਮਰ ਦੀਆਂ ਮਾਸਪੇਸ਼ੀਆਂ 'ਚ ਤਾਕਤ ਆਉਂਦੀ ਹੈ।

ਲੱਤਾਂ, ਘੁਟਣੇ ਅਤੇ ਕਮਰ ਦੀਆਂ ਮਾਸਪੇਸ਼ੀਆਂ 'ਚ ਤਾਕਤ ਆਉਂਦੀ ਹੈ।

ਨਿਯਮਿਤ ਸਾਈਕਲਿੰਗ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦੀ ਹੈ। ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।

ਸਾਈਕਲ ਚਲਾਉਣ ਸਮੇਂ ਸਾਹ ਲੈਣ ਦੀ ਕਸਰਤ ਹੁੰਦੀ ਹੈ, ਜੋ ਫੇਫੜਿਆਂ ਲਈ ਵਧੀਆ ਹੈ।

ਸਵੇਰੇ ਸਾਈਕਲਿੰਗ ਕਰਨ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ।

ਸਵੇਰੇ ਸਾਈਕਲਿੰਗ ਕਰਨ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ।