ਜੇਕਰ ਕੈਫੀਨ ਦਾ ਸੇਵਨ ਘੱਟ ਮਾਤਰਾ 'ਚ ਕੀਤਾ ਜਾਵੇ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

ਪਰ ਜੇ ਤੁਸੀਂ ਇੱਕ ਦਿਨ ਵਿੱਚ ਦੋ ਜਾਂ ਤਿੰਨ ਕੱਪ ਤੋਂ ਵੱਧ ਕੌਫੀ ਪੀਂਦੇ ਹੋ ਤਾਂ ਇਹ ਖ਼ਤਰਨਾਕ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ ਬਹੁਤ ਜ਼ਿਆਦਾ ਕੌਫ਼ੀ ਪੀਣ ਦੇ ਨੁਕਸਾਨਾਂ ਬਾਰੇ ਜਾਣਾਂਗੇ।

ਲੋਕ ਆਪਣੇ-ਆਪ ਨੂੰ ਚੁਸਤ ਰੱਖਣ ਤੇ ਨੀਂਦ ਤੋਂ ਬਚਣ ਲਈ ਕੌਫੀ ਪੀਂਦੇ ਹਨ।

ਲੋਕ ਆਪਣੇ-ਆਪ ਨੂੰ ਚੁਸਤ ਰੱਖਣ ਤੇ ਨੀਂਦ ਤੋਂ ਬਚਣ ਲਈ ਕੌਫੀ ਪੀਂਦੇ ਹਨ।

ਇਸ ਕਾਰਨ ਹੀ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹਨ ਪਰ ਜੇਕਰ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ 'ਚ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਰਾਤ ਦੀ ਨੀਂਦ ਵੀ ਖਰਾਬ ਹੋ ਸਕਦੀ ਹੈ।

ਕੈਫੀਨ ਦਾ ਅਸਰ ਸਰੀਰ ਵਿੱਚ 7-8 ਘੰਟੇ ਤੱਕ ਰਹਿੰਦਾ ਹੈ। ਇਸ ਲਈ ਬਹੁਤ ਜ਼ਿਆਦਾ ਕੌਫੀ ਪੀਣ ਨਾਲ ਰਾਤ ਨੂੰ ਆਰਾਮਦਾਇਕ ਨੀਂਦ ਆਉਣਾ ਮੁਸ਼ਕਲ ਹੋ ਸਕਦਾ ਹੈ।

ਕੈਫੀਨ ਸਰੀਰ ਦੀ ਪੈਰਾਸਿਮਪੈਥੀਟਿਕ ਸਿਸਟਮ ਨੂੰ ਡਿਸਟਰਬ ਕਰਦੀ ਹੈ। ਯਾਨੀ ਸਰੀਰ 'ਚ ਕੈਫੀਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਸਰੀਰ ਆਰਾਮ ਨਹੀਂ ਕਰ ਪਾਉਂਦਾ ਅਤੇ ਐਡਰੇਨਾਲੀਨ ਲੈਵਲ ਵਧਣ ਲੱਗਦਾ ਹੈ।

ਇਸ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ। ਇਸ ਲਈ ਜ਼ਿਆਦਾ ਕੌਫ਼ੀ ਪੀਣ ਤੋਂ ਪਰਹੇਜ਼ ਕਰੋ।



ਕੈਫੀਨ ਸਰੀਰ ਵਿੱਚ ਐਡਰੇਨਾਲੀਨ ਲੈਵਲ ਨੂੰ ਵਧਾਉਂਦੀ ਹੈ।

ਕੈਫੀਨ ਸਰੀਰ ਵਿੱਚ ਐਡਰੇਨਾਲੀਨ ਲੈਵਲ ਨੂੰ ਵਧਾਉਂਦੀ ਹੈ।

ਐਡਰੇਨਾਲੀਨ ਇਕ ਤਰ੍ਹਾਂ ਦਾ ਹਾਰਮੋਨ ਹੈ ਜੋ ਸਰੀਰ ਵਿਚ ਕੁਦਰਤੀ ਤੌਰ 'ਤੇ ਪਾਇਆ ਜਾਂਦਾ ਹੈ ਪਰ ਜਦੋਂ ਇਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਧਮਣੀਆਂ ਸੁੰਗੜਨ ਲੱਗਦੀਆਂ ਹਨ।

ਇਸ ਕਾਰਨ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਇਸ ਕਾਰਨ ਖੂਨ ਦੇ ਥੱਕੇ ਬਣਨ ਜਾਂ ਧਮਣੀਆਂ ਦੇ ਫਟਣ ਦਾ ਖ਼ਤਰਾ ਰਹਿੰਦਾ ਹੈ।