ਭੁੰਨੇ ਹੋਏ ਛੋਲਿਆਂ ਨੂੰ ਸਿਹਤਮੰਦ ਸਮਝ ਕੇ ਖਾਂਦੇ ਹੋ, ਤਾਂ ਤੁਹਾਨੂੰ ਦੱਸ ਦਈਏ ਹੁਣ ਉਸ ਵਿੱਚ ਮਿਲਾਵਟ ਹੋ ਰਹੀ ਹੈ। ਬਾਜ਼ਾਰ 'ਚ ਪੀਲੇ ਅਤੇ ਮੋਟੇ ਭੁੰਨੇ ਹੋਏ ਛੋਲੇ ਉਪਲਬਧ ਹਨ। ਛੋਲਿਆਂ ਦਾ ਰੰਗ ਹੱਦ ਨਾਲੋਂ ਜ਼ਿਆਦਾ ਪੀਲਾ ਅਤੇ ਇਸ ਦਾ ਆਕਾਰ ਵੱਡਾ ਕਰਨ ਲਈ ਇਸ ਵਿੱਚ ਕੈਮੀਕਲ ਮਿਲਾਇਆ ਜਾ ਰਿਹਾ ਹੈ। ਜਿਸ ਕਾਰਨ ਛੋਲੇ ਸਿਹਤਮੰਦ ਅਤੇ ਮੋਟੇ ਲੱਗਦੇ ਹਨ ਪਰ ਇਹ ਛੋਲੇ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਰਿਹਾ ਹੈ। ਦਰਅਸਲ, ਜ਼ਿਆਦਾ ਪੀਲੇ ਅਤੇ ਮੋਟੇ ਆਕਾਰ ਦੇ ਛੋਲਿਆਂ ਵਿਚ ਹਾਨੀਕਾਰਕ ਰੰਗ ਔਰਾਮਿਨ ਦੀ ਮਿਲਾਵਟ ਹੁੰਦੀ ਹੈ ਇਹ ਇੱਕ ਗੈਰ-ਪ੍ਰਵਾਨਿਤ ਸਿੰਥੈਟਿਕ ਰੰਗ ਹੈ। ਜੋ ਖਾਣ ਯੋਗ ਨਹੀਂ ਹੈ ਹੌਲੀ-ਹੌਲੀ ਜੇਕਰ ਇਹ ਰਸਾਇਣ ਸਰੀਰ ਵਿੱਚ ਦਾਖਲ ਹੋ ਜਾਵੇ ਤਾਂ ਕੈਂਸਰ ਸੈੱਲ ਵਿਕਸਿਤ ਹੋ ਸਕਦੇ ਹਨ। ਜੇਕਰ ਤੁਸੀਂ ਬਜ਼ਾਰ ਤੋਂ ਛੋਲੇ ਖਰੀਦ ਰਹੇ ਹੋ ਤਾਂ ਦੇਖ ਲਓ ਕਿ ਛੋਲਿਆਂ ਦਾ ਰੰਗ ਜ਼ਿਆਦਾ ਪੀਲਾ ਤਾਂ ਨਹੀਂ ਹੈ। ਬਹੁਤ ਜ਼ਿਆਦਾ ਫੁੱਲੇ ਹੋਏ ਅਤੇ ਮੋਟੇ ਛੋਲਿਆਂ ਨੂੰ ਖਰੀਦਣ ਅਤੇ ਖਾਣ ਤੋਂ ਪਰਹੇਜ਼ ਕਰੋ। ਬਿਹਤਰ ਹੋਵੇਗਾ ਜੇਕਰ ਤੁਸੀਂ ਕੱਚੇ ਛੋਲੇ ਖਰੀਦ ਕੇ ਖੁਦ ਭੁੰਨ ਲਓ। ਛੋਲੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਛੋਲੇ ਖਾਣ ਨਾਲ ਭਾਰ ਘੱਟ ਹੁੰਦਾ ਹੈ ਅਤੇ ਇਹ ਡਾਇਬਟੀਜ਼ ਵਿੱਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ ਛੋਲੇ ਫਾਈਬਰ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਪੇਟ ਅਤੇ ਪਾਚਨ ਤੰਤਰ ਸਿਹਤਮੰਦ ਰਹਿੰਦਾ ਹੈ।