ਬਦਲਦੇ ਮੌਸਮ 'ਚ ਅਪਣਾਓ ਆਹ ਘਰੇਲੂ ਨੁਸਖੇ, ਨਹੀਂ ਹੋਵੇਗਾ ਸਰਦੀ-ਜ਼ੁਕਾਮ
ਬਦਲਦਾ ਮੌਸਮ ਸਾਡੀ ਸਿਹਤ ਦੇ ਲਈ ਖਤਰਨਾਕ ਹੁੰਦਾ ਹੈ
ਇਸ ਮੌਸਮ ਵਿੱਚ ਸਰਦੀ-ਜ਼ੁਕਾਮ ਹੋਣਾ ਆਮ ਗੱਲ ਹੈ
ਪਰ ਕੁਝ ਘਰੇਲੂ ਨੁਸਖਿਆ ਨੂੰ ਅਪਣਾ ਕੇ ਤੁਸੀਂ ਇਨ੍ਹਾਂ ਬਿਮਾਰੀਆਂ ਤੋਂ ਆਸਾਨੀ ਨਾਲ ਬੱਚ ਸਕਦੇ ਹੋ
ਬਦਲਦੇ ਮੌਸਮ ਵਿੱਚ ਖੰਘ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ਲਈ ਨਮਕ ਦੇ ਪਾਣੀ ਨਾਲ ਗਰਾਰੇ ਕਰੋ
ਇਸ ਤੋਂ ਇਲਾਵਾ ਅਜਿਹੇ ਮੌਸਮ ਵਿੱਚ ਗਰਮ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ
ਉੱਥੇ ਹੀ ਤੁਸੀਂ ਰੋਜ਼ ਸੌਣ ਤੋਂ ਪਹਿਲਾਂ ਗਰਮ ਦੁੱਧ ਵਿੱਚ ਹਲਦੀ ਮਿਲਾ ਕੇ ਪੀਓ
ਕਿਉਂਕਿ ਹਲਦੀ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ, ਜੋ ਕਿ ਸਰਦੀ-ਜ਼ੁਕਾਮ ਨਾਲ ਲੜਨ ਵਿੱਚ ਮਦਦ ਕਰਦੇ ਹਨ
ਤੁਸੀਂ ਸ਼ਹਿਦ ਨੂੰ ਚਾਹ ਜਾਂ ਗਰਮ ਪਾਣੀ ਵਿੱਚ ਮਿਲਾ ਕੇ ਵੀ ਪੀ ਸਕਦੇ ਹੋ
ਤੁਸੀਂ ਤੁਲਸੀ ਦੀ ਚਾਹ ਬਣਾ ਕੇ ਪੀ ਸਕਦੇ ਹੋ