ਬੱਚੇ ਹੋਣ ਜਾਂ ਵੱਡੇ, ਹਰ ਕੋਈ ਆਮ ਤੌਰ 'ਤੇ ਰੋਜ਼ਾਨਾ ਚਾਹ ਦੇ ਨਾਲ ਬਿਸਕੁਟ ਦਾ ਸੇਵਨ ਕਰਦੇ ਹਨ, ਖਾਸ ਕਰਕੇ ਸਵੇਰ ਦੇ ਸਮੇਂ। ਕੁੱਝ ਲੋਕ ਤਾਂ ਸ਼ਾਮ ਦੀ ਚਾਹ ਨਾਲ ਵੀ ਬਿਸਕੁਟ ਦਾ ਸੇਵਨ ਕਰਦੇ ਹਨ। ਪਰ ਸੱਚਾਈ ਇਸ ਤੋਂ ਬਿਲਕੁਲ ਵੱਖਰੀ ਹੈ। ਦਰਅਸਲ, ਰੋਜ਼ਾਨਾ ਬਿਸਕੁਟ ਖਾਣ ਨਾਲ ਤੁਹਾਡੀ ਸਿਹਤ ਨੂੰ ਕਈ ਗੰਭੀਰ ਨੁਕਸਾਨ ਹੋ ਸਕਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਮੈਦਾ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ ਬਿਸਕੁਟ ਖਾਂਦੇ ਹੋ ਤਾਂ ਇਹ ਤੁਹਾਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ, ਕਿਉਂਕਿ ਬਿਸਕੁਟ ਅਤੇ ਕੁਕੀਜ਼ ਬਣਾਉਣ 'ਚ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਾਡੀਆਂ ਅੰਤੜੀਆਂ ਲਈ ਨੁਕਸਾਨਦੇਹ ਹੈ। ਮੈਦਾ ਭਾਰ ਵਧਣ, ਬਲੱਡ ਸ਼ੂਗਰ ਵਿਚ ਵਾਧਾ, ਸੋਜ, ਦਿਲ ਦੇ ਰੋਗ ਅਤੇ ਬਦਹਜ਼ਮੀ ਦਾ ਕਾਰਨ ਬਣਦਾ ਹੈ। Palm Oil ਦੀ ਵਰਤੋਂ ਬਿਸਕੁਟ ਬਣਾਉਣ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਤੁਸੀਂ ਹੈਲਦੀ ਮੰਨਦੇ ਹੋ ਅਤੇ ਹਰ ਰੋਜ਼ ਖਾਂਦੇ ਹੋ। ਪਾਮ ਆਇਲ 100 ਪ੍ਰਤੀਸ਼ਤ ਫੈਟ ਹੁੰਦਾ ਹੈ, ਜਿਸ ਦੀ ਨਿਯਮਤ ਵਰਤੋਂ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਇਸ ਤੋਂ ਇਲਾਵਾ ਪਾਮ ਆਇਲ ਦੀ ਦੁਬਾਰਾ ਵਰਤੋਂ ਕਰਨ ਨਾਲ ਇਸ ਦੀ ਐਂਟੀਆਕਸੀਡੈਂਟ ਸਮਰੱਥਾ ਘੱਟ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਮਿੱਠੇ ਬਿਸਕੁਟਾਂ ਵਿੱਚ ਪ੍ਰਤੀ 25 ਗ੍ਰਾਮ ਬੈਗ ਵਿੱਚ 0.4 ਗ੍ਰਾਮ ਨਮਕ ਹੁੰਦਾ ਹੈ ਅਤੇ ਇਹਨਾਂ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ ਅਤੇ ਦਿਲ ਦੀ ਅਸਫਲਤਾ ਦਾ ਖ਼ਤਰਾ ਵੱਧ ਸਕਦਾ ਹੈ। biscuits ਨੂੰ ਲੰਬੇ ਸਮੇਂ ਤੱਕ ਚੱਲਣ ਦੇ ਲਈ ਇਸ ਦੇ ਵਿੱਚ ਹਾਈ ਪ੍ਰੀਜ਼ਰਵੇਟਿਵ ਪਾਏ ਜਾਂਦੇ ਹਨ। ਜੋ ਕਿ ਸਿਹਤ ਲਈ ਚੰਗੇ ਨਹੀਂ ਹੁੰਦੇ ਹਨ।