ਅੱਜ ਕੱਲ੍ਹ ਟਰੈਂਡ ਹੀ ਬਣ ਗਈ ਹੈ ਇਹ ਬਿਮਾਰੀ, ਦੇਖਿਓ ਕਿਤੇ ਤੁਸੀਂ ਵੀ ਨਾਂ ਹੋ ਜਾਇਓ ਸ਼ਿਕਾਰ ਜੇਕਰ ਤੁਸੀਂ ਗਰਦਨ 'ਚ ਹੋ ਰਹੇ ਦਰਦ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਤੁਹਾਡੀ ਸਰਵਾਈਕਲ ਦੀ ਸਮੱਸਿਆਂ ਹੋਰ ਵਧ ਸਕਦੀ ਹੈ। ਗਰਦਨ ਦਾ ਦਰਦ ਹੌਲ-ਹੌਲੀ ਵਧ ਕੇ ਕਮਰ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਉੱਠਣ-ਬੈਠਣ 'ਚ ਸਮੱਸਿਆ ਹੋਣ ਲੱਗਦੀ ਹੈ। ਇਸ ਲਈ ਤੁਹਾਨੂੰ ਸਰਵਾਈਕਲ ਦੇ ਲੱਛਣਾਂ ਬਾਰੇ ਜਾਣਨਾ ਚਾਹੀਦਾ ਹੈ, ਤਾਂਕਿ ਇਸ ਸਮੱਸਿਆਂ ਨੂੰ ਵਧਣ ਤੋਂ ਪਹਿਲਾ ਰੋਕਿਆ ਜਾ ਸਕੇ। ਸਰਵਾਈਕਲ ਦੀ ਸਮੱਸਿਆਂ ਵਧਦੀ ਉਮਰ ਦੇ ਕਾਰਨ ਵੀ ਹੋ ਸਕਦੀ ਹੈ। ਸਿਰ 'ਤੇ ਜ਼ਿਆਦਾ ਭਾਰ ਚੁੱਕਣ ਨਾਲ ਵੀ ਤੁਸੀਂ ਸਰਵਾਈਕਲ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ। ਲਗਾਤਾਰ ਸਿਰ ਨੂੰ ਝੁਕਾ ਕੇ ਕੰਮ ਕਰਨ ਨਾਲ ਵੀ ਸਰਵਾਈਕਲ ਹੋ ਸਕਦਾ ਹੈ। ਹਾਦਸੇ ਜਾਂ ਫਿਰ ਕਿਸੇ ਕਾਰਨ ਲੱਗੀ ਸੱਟ ਨਾਲ ਵੀ ਤੁਸੀਂ ਸਰਵਾਈਕਲ ਦਾ ਸ਼ਿਕਾਰ ਹੋ ਸਕਦੇ ਹੋ।