ਕਿੰਨੇ ਦਿਨਾਂ ਬਾਅਦ ਬਦਲ ਦੇਣੀ ਚਾਹੀਦੀ ਹੈ ਟੁੱਥਬਰੱਸ਼? ਦੰਦਾਂ ਦੀ ਸਫਾਈ ਕਰਨ ਲਈ ਟੁੱਥਬਰੱਸ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਟੁੱਥਬਰੱਸ਼ ਦਾ ਇਸਤੇਮਾਲ ਕਿੰਨੇ ਦਿਨਾਂ ਤਕ ਕਰਨਾ ਚਾਹੀਦਾ ਹੈ? ਦਸ ਦਈਏ ਕਿ ਡੈਂਟਿਸਟ ਇੱਕ ਬਰੱਸ਼ ਨੂੰ 3-4 ਮਹੀਨੇ ਬਾਅਦ ਬਦਲਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਦਾ ਜਿਆਦਾ ਇਸਤੇਮਾਲ ਕਰਨ ਨਾਲ ਕੈਵਟੀ ਜਾਂ ਮਸੂੜਿਆਂ ਦੀ ਬੀਮਾਰੀ ਹੋ ਸਕਦੀ ਹੈ ਹੈਲਥ ਐਕਸਪਰਟ ਦੇ ਅਨੁਸਾਰ, ਚੰਗੀ ਓਰਲ ਹੈਲਥ ਲਈ ਟੁੱਥਬਰੱਸ਼ ਨੂੰ ਸਮੇਂ - ਸਮੇਂ ਉੱਤੇ ਬਦਲਦੇ ਰਹਿਣਾ ਚਾਹੀਦਾ ਹੈ ਇਸਦੇ ਨਾਲ ਹੀ ਬਰੱਸ਼ ਕਰਨ ਤੋਂ ਪਹਿਲਾਂ ਬਰੱਸ਼ ਨੂੰ ਚੰਗੀ ਤਰਾਂ ਚੈੱਕ ਕਰਨਾ ਚਾਹੀਦਾ ਹੈ ਜੇਕਰ ਬਰੱਸ਼ ਘਸੇ ਹੋਏ ਜਾਂ ਪੁਰਾਣੇ ਦਿਸਣ ਤਾਂ ਬਦਲ ਦੇਣੇ ਚਾਹੀਦੇ ਹਨ ਕਿਉਂਕਿ ਪੁਰਾਣੇ ਅਤੇ ਘਸੇ ਟੁੱਥਬਰੱਸ਼ ਨਾਲ ਦੰਦਾਂ ਨੂੰ ਚੰਗੀ ਤਰਾਂ ਸਾਫ ਨਹੀਂ ਕੀਤਾ ਜਾ ਸਕਦਾ ਹਰ ਰੋਜ਼ ਦਿਨ ਵਿੱਚ ਦੋ- ਵਾਰ ਬਰੱਸ਼ ਕਰਨਾ ਅਤਿ ਜਰੂਰੀ ਹੈ