30 ਤੋਂ ਬਾਅਦ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ, ਖਾਸ ਕਰਕੇ ਔਰਤਾਂ ਨੂੰ ਇਸ ਦੌਰਾਨ ਕਈ ਹਾਰਮੋਨਲ ਬਦਲਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਕੰਮ ਤੇ ਹੋਰ ਜ਼ਿੰਮੇਵਾਰੀਆਂ ਕਾਰਨ ਔਰਤਾਂ ਆਪਣੀ ਸਿਹਤ ਨੂੰ ਅਣਡਿੱਠਾ ਕਰ ਦਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਇਸ ਉਮਰ ਦੇ ਵਿੱਚ ਕਿਵੇਂ ਦੀ ਡਾਈਟ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹੇ 'ਚ ਔਰਤਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਆਪਣੀ ਖੁਰਾਕ 'ਚ 5 ਵਿਟਾਮਿਨ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। Vitamin B- ਇਹ ਊਰਜਾ ਅਤੇ ਮੈਟਾਬੋਲਿਜ਼ਮ 'ਚ ਸੁਧਾਰ ਕਰਦਾ ਹੈ, ਦਿਮਾਗ ਦੇ ਕੰਮ ਤੇ ਹਾਰਮੋਨ ਅਸੰਤੁਲਨ 'ਚ ਸੁਧਾਰ ਕਰਦਾ ਹੈ। ਇਹ ਮੀਨੋਪੌਜ਼ ਦੇ ਲੱਛਣਾਂ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ ਅਤੇ ਇੱਕ ਖਾਸ ਉਮਰ ਤੋਂ ਬਾਅਦ ਬੌਧਿਕ ਸਮਰੱਥਾ ਨੂੰ ਪ੍ਰਭਾਵਿਤ ਹੋਣ ਤੋਂ ਵੀ ਰੋਕਦਾ ਹੈ। Vitamin K- 30 ਸਾਲ ਦੀ ਉਮਰ ਤੋਂ ਬਾਅਦ, ਜਦੋਂ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਸ਼ੁਰੂ ਹੋ ਜਾਂਦੀ ਹੈ, ਤਾਂ ਵਿਟਾਮਿਨ ਕੇ ਦੀ ਲੋੜੀਂਦੀ ਮਾਤਰਾ ਲੈਣੀ ਚਾਹੀਦੀ ਹੈ। Vitamin C- ਇਹ ਇੱਕ ਐਂਟੀ-ਆਕਸੀਡੈਂਟ ਹੈ ਜੋ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ, ਚਮੜੀ ਦੀ ਸਿਹਤ 'ਚ ਸੁਧਾਰ ਕਰਦੈ, ਫਾਈਨ ਲਾਈਨਾਂ ਤੇ ਝੁਰੜੀਆਂ ਨੂੰ ਘਟਾਉਂਦਾ ਹੈ, ਸਮੇਂ ਤੋਂ ਪਹਿਲਾਂ ਬੁਢਾਪੇ ਨੂੰ ਰੋਕਦਾ ਹੈ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ। ਇਹ ਆਇਰਨ ਨੂੰ ਸੋਖਣ ਵਿੱਚ ਮਦਦ ਕਰਦਾ ਹੈ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। Vitamin D- ਇਹ ਕੈਲਸ਼ੀਅਮ ਦੇ ਸੋਖਣ ਲਈ ਜ਼ਰੂਰੀ ਹੈ, ਜੋ ਹੱਡੀਆਂ ਦੀ ਸਿਹਤ ਅਤੇ ਇਮਿਊਨ ਫੰਕਸ਼ਨ ਦਾ ਧਿਆਨ ਰੱਖਦਾ ਹੈ। ਇੰਨਾ ਹੀ ਨਹੀਂ 30 ਸਾਲ ਦੀ ਉਮਰ ਤੋਂ ਬਾਅਦ Vitamin D ਮਲਟੀਪਲ ਸਕਲੇਰੋਸਿਸ ਅਤੇ ਕੁਝ ਵੱਡੇ ਕੈਂਸਰਾਂ ਤੋਂ ਵੀ ਬਚਾਉਂਦਾ ਹੈ।