ਜੇ ਤੁਸੀਂ ਸਵੇਰੇ ਖਾਲੀ ਪੇਟ ਰਾਤ ਨੂੰ ਦੁੱਧ ਜਾਂ ਪਾਣੀ 'ਚ ਭਿਓ ਕੇ ਅੰਜੀਰ ਖਾਂਦੇ ਹੋ ਤਾਂ ਇਸ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ ਅਤੇ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।

ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦੇ ਵੀ

ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦੇ ਵੀ

ਪਾਣੀ 'ਚ ਭਿਓਂ ਕੇ ਅੰਜੀਰ ਦਾ ਸੇਵਨ ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।



ਅੰਜੀਰ 'ਚ ਮੌਜੂਦ ਪੌਸ਼ਟਿਕ ਤੱਤ ਤੁਹਾਡੀ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਦੇ ਹੋਏ ਮੈਟਾਬੋਲਿਜ਼ਮ ਨੂੰ ਵੀ ਵਧਾਉਂਦੇ ਹਨ। ਇਸ ਤਰ੍ਹਾਂ ਵਜ਼ਨ ਘੱਟ ਹੋਣ ਦੇ ਨਾਲ ਸਿਹਤ ਹੋਰ ਵੀ ਕਈ ਫਾਇਦੇ ਮਿਲਦੇ ਹਨ।

ਭਿੱਜੇ ਹੋਏ ਅੰਜੀਰ ਮਜ਼ਬੂਤ ​​ਹੱਡੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਲਈ ਜ਼ਰੂਰੀ ਹੁੰਦਾ ਹੈ।



ਅੰਜੀਰ ਦਾ ਨਿਯਮਤ ਸੇਵਨ ਕਰਨ ਨਾਲ osteoporosis ਵਰਗੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

ਭਿੱਜੇ ਹੋਏ ਅੰਜੀਰ ਵੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਵੀ ਲਾਹੇਵੰਦ ਹੈ।



ਇਸ 'ਚ ਮੌਜੂਦ ਐਂਟੀਆਕਸੀਡੈਂਟ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਨਾਲ ਲੜਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।



ਇਸ ਤੋਂ ਇਲਾਵਾ ਭਿੱਜੇ ਹੋਏ ਅੰਜੀਰ ਤੁਹਾਡੇ ਦਿਲ ਨੂੰ ਵੀ ਸਿਹਤਮੰਦ ਰੱਖਦੇ ਹਨ।

ਇਸ ਤੋਂ ਇਲਾਵਾ ਭਿੱਜੇ ਹੋਏ ਅੰਜੀਰ ਤੁਹਾਡੇ ਦਿਲ ਨੂੰ ਵੀ ਸਿਹਤਮੰਦ ਰੱਖਦੇ ਹਨ।

ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।