ਐਲੋਵੇਰਾ ਜੈੱਲ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਸਕਿੱਨ ਨੂੰ ਹਾਈਡ੍ਰੇਟ ਕਰਨ ਦੇ ਨਾਲ-ਨਾਲ ਇਸ ਨੂੰ ਚਮਕਦਾਰ ਬਣਾਉਣ 'ਚ ਵੀ ਮਦਦ ਕਰਦਾ ਹੈ। ਐਲੋਵੇਰਾ ਜੈੱਲ ਚਿਹਰੇ ਦੀ ਗੰਦਗੀ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ ਅਤੇ ਚਿਹਰੇ ਨੂੰ ਸੁੰਦਰ ਬਣਾਉਂਦੀ ਹੈ। ਜੇਕਰ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ, ਤਾਂ ਤੁਸੀਂ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਐਲੋਵੇਰਾ ਜੈੱਲ ਲਗਾ ਸਕਦੇ ਹੋ। ਜੇਕਰ ਤੁਹਾਡੀ ਚਮੜੀ ਆਮ ਹੈ, ਤਾਂ ਤੁਸੀਂ ਇਸ ਨੂੰ ਰੋਜ਼ਾਨਾ ਲਗਾ ਸਕਦੇ ਹੋ। ਖੁਸ਼ਕ ਚਮੜੀ ਵਾਲੇ ਲੋਕ ਇਸ ਨੂੰ ਰੋਜ਼ਾਨਾ ਜਾਂ ਦਿਨ ਵਿੱਚ ਦੋ ਵਾਰ ਲਗਾ ਸਕਦੇ ਹਨ। ਜੇਕਰ ਜੈੱਲ ਪਤਲੀ ਹੈ, ਤਾਂ ਤੁਸੀਂ ਇਸ ਨੂੰ ਰੋਜ਼ਾਨਾ ਲਗਾ ਸਕਦੇ ਹੋ ਪਰ ਜੇਕਰ ਇਹ ਗਾੜ੍ਹਾ ਹੈ, ਤਾਂ ਇਸ ਨੂੰ ਹਫ਼ਤੇ ਵਿਚ ਦੋ ਤੋਂ ਤਿੰਨ ਵਾਰ ਹੀ ਲਗਾਓ। ਤੁਸੀਂ ਐਲੋਵੇਰਾ ਜੈੱਲ ਲਗਾਉਣ ਤੋਂ ਬਾਅਦ ਮਾਇਸਚਰਾਈਜ਼ਰ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਲਗਾਉਣ ਤੋਂ ਬਾਅਦ ਐਲਰਜੀ ਜਾਂ ਖੁਜਲੀ ਜਾਂ ਜਲਨ ਮਹਿਸੂਸ ਕਰਦੇ ਹੋ, ਤਾਂ ਐਲੋਵੇਰਾ ਜੈੱਲ ਦੀ ਵਰਤੋਂ ਬੰਦ ਕਰੋ ਅਤੇ ਡਾਕਟਰ ਦੀ ਸਲਾਹ ਲਓ।