ਗੂੰਦ ਕਤੀਰੇ ਦੇ ਇਹਨਾਂ ਫਾਈਦਿਆਂ ਨਾਲ ਹੋ ਸਕਦੇ ਹਨ ਆਹ ਨੁਕਸਾਨ



ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਹੀਟ ਸਟ੍ਰੋਕ ਦਾ ਖਤਰਾ ਕਾਫੀ ਵੱਧ ਗਿਆ ਹੈ ਅਤੇ ਇਸ ਸਮੇਂ ਦੌਰਾਨ ਆਪਣੇ ਆਪ ਨੂੰ ਹਾਈਡਰੇਟ ਕਰਨਾ ਅਤੇ ਆਪਣੇ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਹੈ।



ਗੂੰਦ ਕਤੀਰਾ ਨੂੰ ਠੰਡਕ ਦੇਣ ਵਾਲਾ ਪ੍ਰਭਾਵ ਮੰਨਿਆ ਜਾਂਦਾ ਹੈ ਅਤੇ ਇਸ ਲਈ ਗਰਮੀਆਂ ਵਿੱਚ ਇਸਦਾ ਸੇਵਨ ਸਰੀਰ ਨੂੰ ਠੰਡਾ ਰੱਖਣ ਵਿੱਚ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ



ਇਸ ਤੋਂ ਇਲਾਵਾ ਇਹ ਪਾਚਨ ਕਿਰਿਆ ਲਈ ਵੀ ਫਾਇਦੇਮੰਦ ਹੁੰਦਾ ਹੈ ਅਤੇ ਐਸੀਡਿਟੀ, ਦਸਤ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ



ਗੂੰਦ ਕਤੀਰੇ ਦਾ ਸੇਵਨ ਨਾ ਸਿਰਫ ਚਮੜੀ ਨੂੰ ਹਾਈਡਰੇਟ ਰੱਖਣ ਵਿਚ ਮਦਦ ਕਰਦਾ ਹੈ, ਸਗੋਂ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ



ਪਰ ਗੁੂੰਦ ਕਤੀਰਾ ਪੀਣ ਨਾਲ ਕਈ ਵਾਰ ਸਿਹਤ ਨੂੰ ਨੁਕਸਾਨ ਵੀ ਹੋ ਸਕਦੇ ਹਨ, ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ



ਗੂੰਦ ਕਤੀਰੇ ਦਾ ਸੇਵਨ ਕਰਨ ਨਾਲ ਕੁਝ ਲੋਕਾਂ ਵਿੱਚ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ



ਇਸ ਦੇ ਨਾਲ ਹੀ ਜੇਕਰ ਜ਼ਿਆਦਾ ਮਾਤਰਾ 'ਚ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਗੈਸ ਦਾ ਕਾਰਨ ਬਣਦਾ ਹੈ



ਪੇਟ ਫੁੱਲਣਾ, ਉਲਟੀ ਆਉਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ