ਫਿੱਟਕਰੀ ਸਿਰਫ਼ ਚਮੜੀ ਲਈ ਨਹੀਂ, ਸਿਹਤ ਲਈ ਵੀ ਲਾਭਕਾਰੀ ਹੁੰਦੀ ਹੈ।

ਜੇ ਪੇਟ ਦੀ ਗੜਬੜ, ਬਲੱਡ ਪ੍ਰੈਸ਼ਰ ਜਾਂ ਗਲੇ ਦੀ ਖ਼ਰਾਸ਼ ਦੀ ਸਮੱਸਿਆ ਰਹਿੰਦੀ ਹੈ ਤਾਂ ਇੱਕ ਚੁਟਕੀ ਫਿੱਟਕਰੀ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਪੀਣਾ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਫਿੱਟਕਰੀ ਵਾਲਾ ਪਾਣੀ ਗੱਟ ਹੈਲਥ ਲਈ ਫਾਇਦੇਮੰਦ ਹੁੰਦਾ ਹੈ।

ਫਿੱਟਕਰੀ ਵਾਲਾ ਪਾਣੀ ਗੱਟ ਹੈਲਥ ਲਈ ਫਾਇਦੇਮੰਦ ਹੁੰਦਾ ਹੈ।

ਇਹ ਅੰਤੜੀਆਂ ਦੀ ਸਿਹਤ ਸੁਧਾਰਨ ਵਿੱਚ ਮਦਦ ਕਰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼, ਗੈਸ ਤੇ ਅਪਚ ਨੂੰ ਘਟਾਉਣ ਵਿੱਚ ਸਹਾਇਕ ਹੋ ਸਕਦਾ ਹੈ। ਹਾਲਾਂਕਿ, ਇਸਨੂੰ ਸਹੀ ਮਾਤਰਾ ਅਤੇ ਢੰਗ ਨਾਲ ਹੀ ਵਰਤਣਾ ਚਾਹੀਦਾ ਹੈ।

ਗਲੇ ਦੀ ਖ਼ਰਾਸ਼ ਜਾਂ ਸੋਜ ਵਿੱਚ ਫਿੱਟਕਰੀ ਵਾਲਾ ਪਾਣੀ ਫਾਇਦੇਮੰਦ ਹੋ ਸਕਦਾ ਹੈ। ਇਸ ਵਿੱਚ ਐਂਟੀ-ਇੰਫਲਾਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਗਲੇ ਦੀ ਇਨਫੈਕਸ਼ਨ ਅਤੇ ਜਲਣ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।

ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਫਿੱਟਕਰੀ ਵਾਲਾ ਪਾਣੀ ਲਾਭਦਾਇਕ ਹੋ ਸਕਦਾ ਹੈ।

ਇਸ ਵਿੱਚ ਪੋਟੈਸ਼ੀਅਮ ਹੁੰਦਾ ਹੈ ਜੋ ਦਿਲ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਹ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਅਤੇ ਪੈਰਾਂ ਦੀ ਸੋਜ ਦੂਰ ਕਰਨ 'ਚ ਵੀ ਮਦਦ ਕਰ ਸਕਦਾ ਹੈ।

ਫਿੱਟਕਰੀ ਵਾਲਾ ਪਾਣੀ ਬਣਾਉਣ ਲਈ ਇੱਕ ਕੱਪ ਕੋਸਾ ਗਰਮ ਪਾਣੀ ਲਵੋ ਅਤੇ ਇਸ ਵਿੱਚ ਚੁਟਕੀ ਭਰ ਫਿੱਟਕਰੀ ਮਿਲਾਓ।

ਇਸਨੂੰ ਰੋਜ਼ ਸਵੇਰੇ ਜਾਂ ਰਾਤ ਨੂੰ ਖਾਲੀ ਪੇਟ ਪੀ ਸਕਦੇ ਹੋ। ਪਰ ਇਸ ਦੀ ਵਰਤੋਂ ਹਫ਼ਤੇ ਵਿੱਚ 2-3 ਵਾਰੀ ਤੋਂ ਵੱਧ ਨਾ ਕਰੋ।

ਫਿੱਟਕਰੀ ਵਾਲਾ ਪਾਣੀ ਵਰਤਣ ਤੋਂ ਪਹਿਲਾਂ ਕੁਝ ਸਾਵਧਾਨੀਆਂ ਰੱਖਣੀ ਜ਼ਰੂਰੀ ਹੈ।

ਗਰਭਵਤੀ ਔਰਤਾਂ, ਛੋਟੇ ਬੱਚੇ ਅਤੇ ਜਿਨ੍ਹਾਂ ਨੂੰ ਕਿਡਨੀ ਦੀ ਸਮੱਸਿਆ ਹੋਵੇ, ਉਹ ਇਹ ਪਾਣੀ ਡਾਕਟਰ ਦੀ ਸਲਾਹ ਨਾਲ ਹੀ ਵਰਤਣ।

ਜੇ ਵੱਧ ਮਾਤਰਾ ਵਿੱਚ ਪੀਆ ਜਾਵੇ ਤਾਂ ਇਸ ਨਾਲ ਸਾਈਡ ਇਫੈਕਟ ਵੀ ਹੋ ਸਕਦੇ ਹਨ।