ਗਾਜਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਗਾਜਰ ਦੇ ਜੂਸ ਨੂੰ ਹਰ ਰੋਜ਼ ਪੀਣ ਨਾਲ ਸਰੀਰ ਨੂੰ ਕਈ ਲਾਭ ਮਿਲਦੇ ਹਨ।



ਗਾਜਰ ਵਿੱਚ ਮੌਜੂਦ ਐਂਟੀਓਕਸੀਡੈਂਟਸ ਤੇ ਵਿਟਾਮਿਨ C ਜੋ ਕਿ ਸਕਿੱਨ ਨੂੰ ਫਾਇਦਾ ਦਿੰਦੇ ਹਨ ਜਿਸ ਨਾਲ ਚਮੜੀ ਚਮਕਦਾਰ ਹੋ ਜਾਂਦੀ ਹੈ।

ਗਾਜਰ 'ਚ ਵਿਟਾਮਿਨ A ਅਤੇ ਬੀਟਾ-ਕੈਰੋਟੀਨ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਧਾਉਂਦੇ ਹਨ।

ਗਾਜਰ ਦਾ ਜੂਸ ਪਾਚਣ-ਤੰਤਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਲਾਭਕਾਰੀ ਹੁੰਦਾ ਹੈ।



ਇਸ ਜੂਸ ਦਾ ਸੇਵਨ ਕੋਲੈਸਟ੍ਰੋਲ ਲੈਵਲ ਘਟਾਉਂਦਾ ਹੈ ਅਤੇ ਦਿਲ ਦੀ ਬਿਮਾਰੀ ਤੋਂ ਬਚਾਉਂਦਾ ਹੈ।

ਗਾਜਰ ਦੇ ਜੂਸ 'ਚ ਵਿਟਾਮਿਨ C ਤੇ ਐਂਟੀਓਕਸੀਡੈਂਟ ਹੁੰਦੇ ਹਨ, ਜੋ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦੇ ਹਨ।

ਗਾਜਰ ਵਿੱਚ ਆਇਰਨ ਹੁੰਦਾ ਹੈ, ਜੋ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਇਸ ਲਈ ਅਨੀਮੀਆ ਤੋਂ ਪੀੜਤ ਲੋਕਾਂ ਨੂੰ ਡਾਈਟ 'ਚ ਇਸ ਜੂਸ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।

ਗਾਜਰ ਦਾ ਜੂਸ ਲੋ ਕੈਲੋਰੀ ਹੋਣ ਕਰਕੇ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ।

ਇਸ ਲਈ ਜੋ ਲੋਕ ਵਜ਼ਨ ਘਟਾਉਣਾ ਚਾਹੁੰਦੇ ਹਨ, ਉਹ ਆਪਣੀ ਡਾਈਟ 'ਚ ਇਸ ਨੂੰ ਜ਼ਰੂਰ ਸ਼ਾਮਿਲ ਕਰਨ।

ਰੋਜ਼ਾਨਾ 1 ਗਲਾਸ ਗਾਜਰ ਦਾ ਜੂਸ ਪੀਣ ਨਾਲ ਸਰੀਰ ਤੰਦਰੁਸਤ ਅਤੇ ਤਾਜ਼ਾ ਰਹਿੰਦਾ ਹੈ।