ਕਿਸ਼ਮਿਸ਼ ਨੂੰ ਰਾਤ ਨੂੰ ਪਾਣੀ ’ਚ ਭਿਓਂ ਕੇ ਖਾਣਾ ਕਿੰਨਾ ਫਾਇਦੇਮੰਦ ਹੁੰਦਾ ਹੈ।

ਕਿਸ਼ਮਿਸ਼ ਨੂੰ ਰਾਤ ਨੂੰ ਪਾਣੀ ’ਚ ਭਿਓਂ ਕੇ ਖਾਣਾ ਕਿੰਨਾ ਫਾਇਦੇਮੰਦ ਹੁੰਦਾ ਹੈ।

ਰੋਜ਼ਾਨਾ ਸਿਰਫ 10 ਦਾਖਾਂ ਨੂੰ ਰਾਤ ਨੂੰ ਭਿਓਂ ਕੇ ਸਵੇਰੇ ਖਾਓ ਤਾਂ ਇਸ ਨਾਲ ਕਈ ਤਰ੍ਹਾਂ ਦੇ ਰੋਗਾਂ ਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਤੇ ਸਿਹਤ ਵੀ ਬਿਹਤਰ ਹੁੰਦੀ ਹੈ।



ਕਿਸ਼ਮਿਸ਼ ਖਾਣ ਨਾਲ ਤੁਸੀਂ ਐਨੀਮੀਆ ਤੋਂ ਬਚੇ ਰਹਿੰਦੇ ਹੋ ਕਿਉਂਕਿ ਕਿਸ਼ਮਿਸ਼ ਆਇਰਨ ਦਾ ਬਿਹਤਰੀਨ ਸੋਮਾ ਹੁੰਦਾ ਹੈ।

ਇਸ ਵਿਚ ਵਿਟਾਮਿਨ B ਵੀ ਵੱਡੀ ਪੱਧਰ ’ਤੇ ਪਾਇਆ ਜਾਂਦਾ ਹੈ। ਇਹ ਸਾਰੇ ਤੱਤ ਬਲੱਡ ਫਰਾਮੇਸ਼ਨ ਲਈ ਲਾਭਕਾਰੀ ਹਨ।

ਜਿਹੜੇ ਪਾਣੀ ’ਚ ਕਿਸ਼ਮਿਸ਼ ਭਿਓਂ ਕੇ ਰੱਖੀ ਜਾਂਦੀ ਹੈ, ਉਸ ਦਾ ਪਾਣੀ ਪੀਣਾ ਵੀ ਲਾਭਕਾਰੀ ਹੈ।

ਭਿੱਜੀ ਹੋਈਆਂ ਦਾਖਾਂ ਵਿਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੇਸ਼ੀਅਮ ਤੇ ਫਾਈਬਰ ਭਰਪੂਰ ਹੁੰਦਾ ਹੈ।



ਰਾਤ ਨੂੰ ਭਿੱਜੀ ਹੋਈ ਸੌਗੀ ਖਾਣ ਅਤੇ ਇਸ ਦਾ ਪਾਣੀ ਪੀਣ ਨਾਲ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰਥਾ ਵਧਦੀ ਹੈ।

ਇਸ ਵਿਚ ਮੌਜੂਦ ਐਂਟੀ ਆਕਸੀਡੈਂਟਸ ਕਾਰਨ ਇਮਿਊਨਿਟੀ ਬਿਹਤਰ ਹੁੰਦੀ ਹੈ, ਜਿਸ ਨਾਲ ਬਾਹਰੀ ਵਾਇਰਸ ਅਤੇ ਵੈਕਟੀਰੀਆ ਨਾਲ ਸਾਡਾ ਸਰੀਰ ਲੜਨ 'ਚ ਸਮਰਥ ਹੁੰਦਾ ਹੈ। ਇਹ ਵੈਕਟੀਅਰ ਸਰੀਰ ਵਿਚ ਦਾਖਲ ਨਹੀਂ ਹੋ ਪਾਉਂਦੇ।

ਭਿੱਜੀ ਹੋਈ ਕਿਸ਼ਮਿਸ਼ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਮਤਲਬ ਹਾਈ ਪ੍ਰੋਟੈਂਸ਼ਨ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ।



ਕਿਸ਼ਮਿਸ਼ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ। ਇਸ ਵਿਚ ਮੌਜੂਦ ਪੋਟਾਸ਼ੀਅਮ ਤੱਤ ਤੁਹਾਨੂੰ ਹਾਈ ਪ੍ਰੋਟੈਂਸ਼ਨ ਤੋਂ ਬਚਾਉਂਦਾ ਹੈ।



ਇਹ ਹੱਡੀਆਂ ਲਈ ਕਾਫੀ ਲਾਭਕਾਰੀ ਹੁੰਦੀਆਂ ਹਨ।