ਰਾਤ ਨੂੰ ਨੀਂਦ ਨਾ ਆਉਣਾ ਇੱਕ ਆਮ ਸਮੱਸਿਆ ਬਣ ਚੁੱਕੀ ਹੈ ਜਿਸਦੇ ਕਈ ਕਾਰਣ ਹੋ ਸਕਦੇ ਹਨ, ਜਿਵੇਂ ਕਿ ਤਣਾਅ, ਥਕਾਵਟ ਅਤੇ ਖਾਣ-ਪੀਣ ਦੀਆਂ ਆਦਤਾਂ।



ਪਾਣੀ ਪੀਣਾ ਸਾਰੇ ਜੀਵਾਂ ਲਈ ਜ਼ਰੂਰੀ ਹੈ, ਪਰ ਮਨੁੱਖਾਂ ਦੇ ਖਾਣ-ਪੀਣ ਨੂੰ ਲੈਕੇ ਕੁਝ ਨਿਯਮ ਅਤੇ ਤਰੀਕੇ ਹੁੰਦੇ ਹਨ।

ਜੇਕਰ ਅਸੀਂ ਉਹਨਾਂ ਦੇ ਅਨੁਸਾਰ ਖਾਣ-ਪੀਣ ਦੀ ਆਦਤ ਨਾ ਬਣਾਈਏ ਤਾਂ ਨੀਂਦ ਦੀ ਸਮੱਸਿਆ ਤੇ ਕਈ ਹੋਰ ਬਿਮਾਰੀਆਂ ਵਧ ਸਕਦੀਆਂ ਹਨ।

ਲਾ ਗੈਸੇਟਾ ਦੀ ਇਕ ਰਿਪੋਰਟ ਮੁਤਾਬਕ, ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਦਿਨ ਦੇ ਸਮੇਂ ਵੱਧ ਪਾਣੀ ਪੀਣ ਦੇ ਫੋਕਸ ਕਰਨਾ ਚਾਹੀਦਾ ਹੈ।



ਸਾਰੀ ਲਾਈਵ ਵਿੱਚ ਪ੍ਰਕਾਸ਼ਿਤ ਖ਼ਬਰ ਅਨੁਸਾਰ, ਕਈ ਲੋਕ ਦਿਨ ਦੇ ਸਮੇਂ ਘੱਟ ਪਾਣੀ ਪੀਂਦੇ ਹਨ ਅਤੇ ਰਾਤ ਨੂੰ ਜ਼ਿਆਦਾ ਪਾਣੀ ਪੀ ਕੇ ਇਸ ਦੀ ਕਮੀ ਨੂੰ ਪੂਰਾ ਕਰਦੇ ਹਨ।

ਸਿਹਤ ਮਾਹਿਰਾਂ ਮੁਤਾਬਕ, ਹਾਈਡ੍ਰੇਸ਼ਨ ਲਈ ਦਿਨ ਦੇ ਸਮੇਂ ਪਾਣੀ ਪੀਣਾ ਬਿਹਤਰ ਹੁੰਦਾ ਹੈ। ਰਾਤ ਨੂੰ ਬਹੁਤ ਜ਼ਿਆਦਾ ਪਾਣੀ ਪੀਣਾ ਸਹੀ ਨਹੀਂ ਹੈ।

ਹਰ ਵਿਅਕਤੀ ਨੂੰ ਸਵੇਰੇ ਉੱਠਦੇ ਹੀ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ, ਕਿਉਂਕਿ ਨੀਂਦ ਦੌਰਾਨ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ।

ਦਿਨ ਦੇ ਸਮੇਂ ਜ਼ਿਆਦਾ ਪਾਣੀ ਪੀਓ ਤਾਂ ਕਿ ਰਾਤ ਨੂੰ ਘੱਟ ਪਾਣੀ ਦੀ ਲੋੜ ਪਵੇ।



ਸੌਣ ਤੋਂ ਇੱਕ ਘੰਟਾ ਪਹਿਲਾਂ ਪਾਣੀ ਪੀਣ ਤੋਂ ਪਰਹੇਜ਼ ਕਰੋ।

ਸੌਣ ਤੋਂ ਇੱਕ ਘੰਟਾ ਪਹਿਲਾਂ ਪਾਣੀ ਪੀਣ ਤੋਂ ਪਰਹੇਜ਼ ਕਰੋ।

ਹਾਈਡ੍ਰੇਸ਼ਨ ਲਈ ਸਹੀ ਸਮੇਂ ਤੇ ਪਾਣੀ ਪੀਣਾ ਜਰੂਰੀ ਹੈ।