ਦੁੱਧ ਇੱਕ ਸੰਪੂਰਨ ਆਹਾਰ ਹੈ ਕਿਉਂਕਿ ਇਸ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਪਾਏ ਜਾਂਦੇ ਹਨ।



ਆਯੂਰਵੇਦ ਅਤੇ ਡਾਕਟਰ ਦੋਵੇਂ ਹੀ ਸਲਾਹ ਦਿੰਦੇ ਹਨ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਦੁੱਧ ਪੀਣਾ ਚਾਹੀਦਾ ਹੈ। ਇਹ ਸਿਰਫ਼ ਸਰੀਰ ਨੂੰ ਪੋਸ਼ਣ ਨਹੀਂ ਦਿੰਦਾ, ਬਲਕਿ ਕਈ ਹੋਰ ਸਿਹਤ ਲਾਭ ਵੀ ਦਿੰਦਾ ਹੈ।

ਦੁੱਧ ਵਿੱਚ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ D ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

ਰਾਤ ਨੂੰ ਦੁੱਧ ਪੀਣ ਨਾਲ ਇਹ ਤੱਤ ਸਰੀਰ ਵਲੋਂ ਬਿਹਤਰ ਜਜ਼ਬ ਹੋ ਜਾਂਦੇ ਹਨ ਅਤੇ ਮਾਸਪੇਸ਼ੀਆਂ ਦੀ ਮੁਰੰਮਤ ਤੇ ਵਿਕਾਸ ਵਿੱਚ ਸਹਾਇਤਾ ਮਿਲਦੀ ਹੈ।

ਦੁੱਧ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਮਾਨਸਿਕ ਸ਼ਾਂਤੀ ਦਿੰਦੇ ਹਨ। ਰਾਤ ਨੂੰ ਦੁੱਧ ਪੀਣ ਨਾਲ ਤਣਾਅ ਅਤੇ ਥਕਾਵਟ ਘਟਦੀ ਹੈ ਅਤੇ ਸਵੇਰੇ ਤੁਸੀਂ ਤਾਜ਼ਗੀ ਤੇ ਤਣਾਅ-ਮੁਕਤ ਮਹਿਸੂਸ ਕਰਦੇ ਹੋ।

ਕੁੱਝ ਲੋਕਾਂ ਲਈ, ਰਾਤ ਨੂੰ ਕੋਸਾ ਦੁੱਧ ਪੀਣ ਨਾਲ ਪਾਚਨ ਸਹੀ ਰਹਿੰਦਾ ਹੈ ਅਤੇ ਕਬਜ਼ ਜਾਂ ਅਪਚ ਤੋਂ ਰਾਹਤ ਮਿਲਦੀ ਹੈ।

ਪਰ, ਲੈਕਟੋਜ਼ ਇਨਟੋਲਰੇਂਸ ਵਾਲੇ ਲੋਕਾਂ ਨੂੰ ਇਸ ਨਾਲ ਪੇਟ 'ਚ ਗੈਸ ਜਾਂ ਅਸੁਵਿਧਾ ਹੋ ਸਕਦੀ ਹੈ।

ਦੁੱਧ ਵਿੱਚ ਟ੍ਰਿਪਟੋਫੇਨ ਨਾਮਕ ਅਮੀਨੋ ਐਸਿਡ ਹੁੰਦਾ ਹੈ। ਇਹ ਦਿਮਾਗ ਨੂੰ ਸ਼ਾਂਤ ਕਰਦਾ ਹੈ।

ਇਹ ਡੂੰਘੀ ਨੀਂਦ ਲੈਣ ਵਿੱਚ ਸਹਾਇਤਾ ਕਰਦਾ ਹੈ।

ਟ੍ਰਿਪਟੋਫੇਨ ਸੇਰੋਟੋਨਿਨ ਅਤੇ ਮੇਲੈਟੋਨਿਨ ਦੇ ਉਤਪਾਦਨ ਨੂੰ ਵਧਾਉਂਦਾ ਹੈ। ਇਸ ਨਾਲ ਤੁਸੀਂ ਜਲਦੀ ਤੇ ਸੁਖਦ ਨੀਂਦ ਲੈ ਸਕਦੇ ਹੋ।