ਕਸਰਤ ਤੋਂ ਬਾਅਦ ਸਰੀਰ ਨੂੰ ਆਰਾਮ ਦੇ ਨਾਲ ਸਹੀ ਪੋਸ਼ਣ ਦੀ ਵੀ ਲੋੜ ਹੁੰਦੀ ਹੈ। ਮਹਿੰਗੇ ਸਪਲੀਮੈਂਟ ਦੀ ਬਜਾਏ ਕਾਲੇ ਛੋਲੇ ਇੱਕ ਵਧੀਆ ਕੁਦਰਤੀ ਚੋਣ ਹਨ।

ਇਹ ਪ੍ਰੋਟੀਨ, ਫਾਈਬਰ, ਆਇਰਨ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ ਤੇ ਊਰਜਾ ਵਧਾਉਂਦੇ ਹਨ। ਉਬਾਲੇ ਜਾਂ ਭਿੱਜੇ ਛੋਲੇ ਖਾਣ ਨਾਲ ਕਸਰਤ ਤੋਂ ਬਾਅਦ ਸਰੀਰ ਨੂੰ ਜ਼ਰੂਰੀ ਤਾਕਤ ਤੇ ਰਿਕਵਰੀ ਮਿਲਦੀ ਹੈ।

ਕਾਲੇ ਛੋਲਿਆਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਜਿਸ ਨਾਲ ਇਹ ਹੌਲੀ-ਹੌਲੀ ਊਰਜਾ ਦਿੰਦੇ ਹਨ ਅਤੇ ਲੰਬੇ ਸਮੇਂ ਤੱਕ ਤਾਕਤ ਬਣਾਈ ਰੱਖਦੇ ਹਨ।

ਜੇ ਤੁਸੀਂ ਥਕਾਵਟ ਦੂਰ ਕਰਨਾ ਤੇ ਮਾਸਪੇਸ਼ੀਆਂ ਨੂੰ ਸਹੀ ਪੋਸ਼ਣ ਦੇਣਾ ਚਾਹੁੰਦੇ ਹੋ, ਤਾਂ ਪ੍ਰੋਟੀਨ ਸ਼ੇਕ ਦੀ ਬਜਾਏ ਹਰ ਰੋਜ਼ ਮੁੱਠੀ ਭਰ ਕਾਲੇ ਛੋਲੇ ਖਾਓ। ਇਹ ਸਰੀਰ ਨੂੰ ਕੁਦਰਤੀ ਤੌਰ ਤੇ ਮਜ਼ਬੂਤ ਤੇ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ।

ਕਸਰਤ ਤੋਂ 30-45 ਮਿੰਟ ਬਾਅਦ ਛੋਲੇ ਖਾਣਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ, ਕਿਉਂਕਿ ਇਸ ਵੇਲੇ ਸਰੀਰ ਪ੍ਰੋਟੀਨ ਤੇ ਕਾਰਬੋਹਾਈਡਰੇਟ ਨੂੰ ਚੰਗੀ ਤਰ੍ਹਾਂ ਸੋਖਦਾ ਹੈ।

ਜੇ ਤੁਸੀਂ ਮਾਸਪੇਸ਼ੀਆਂ ਵਧਾਉਣਾ ਚਾਹੁੰਦੇ ਹੋ ਤਾਂ 1 ਕੱਪ ਉਬਲੇ ਛੋਲੇ ਖਾਓ, ਤੇ ਜੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ½ ਕੱਪ ਉਬਲੇ ਜਾਂ ਭਿੱਜੇ ਛੋਲੇ ਖਾਣਾ ਬਿਹਤਰ ਹੈ।

ਕਸਰਤ ਤੋਂ ਬਾਅਦ ਤੁਸੀਂ ਭਿੱਜੇ ਜਾਂ ਉਬਲੇ ਹੋਏ ਛੋਲੇ ਖਾ ਸਕਦੇ ਹੋ, ਕਿਉਂਕਿ ਇਹ ਪਚਣ ਵਿੱਚ ਆਸਾਨ ਹੁੰਦੇ ਹਨ।

ਤੁਸੀਂ ਇਹਨਾਂ ਦਾ ਸਲਾਦ ਵੀ ਬਣਾ ਸਕਦੇ ਹੋ ਅਤੇ ਨਿੰਬੂ ਰਸ ਤੇ ਤਾਜ਼ੀਆਂ ਸਬਜ਼ੀਆਂ ਨਾਲ ਖਾਣ ਨਾਲ ਸਰੀਰ ਦਾ ਇਲੈਕਟ੍ਰੋਲਾਈਟ ਸੰਤੁਲਨ ਬਣਿਆ ਰਹਿੰਦਾ ਹੈ।

ਖਾਲੀ ਪੇਟ ਛੋਲੇ ਨਾ ਖਾਓ, ਕਿਉਂਕਿ ਇਸ ਨਾਲ ਗੈਸ ਜਾਂ ਪੇਟ ਫੁੱਲ ਸਕਦਾ ਹੈ।

ਵਰਕਆਊਟ ਤੋਂ ਬਾਅਦ ਤਲੇ ਜਾਂ ਮਸਾਲੇਦਾਰ ਛੋਲੇ ਨਾ ਖਾਓ, ਇਹ ਪਾਚਣ ਹੌਲਾ ਕਰ ਸਕਦੇ ਹਨ। ਜੇ ਤੁਸੀਂ ਵਧੇਰੇ ਪ੍ਰੋਟੀਨ ਖੁਰਾਕ ਲੈਂਦੇ ਹੋ, ਤਾਂ ਛੋਲਿਆਂ ਦੀ ਮਾਤਰਾ ਸੰਤੁਲਿਤ ਰੱਖੋ।

ਕਾਲੇ ਛੋਲੇ ਪ੍ਰੋਟੀਨ ਅਤੇ ਅਮੀਨੋ ਐਸਿਡ ਨਾਲ ਭਰਪੂਰ ਹੁੰਦੇ ਹਨ, ਜੋ ਕਸਰਤ ਤੋਂ ਬਾਅਦ ਮਾਸਪੇਸ਼ੀਆਂ ਦੀ ਮੁਰੰਮਤ ਕਰਨ ਵਿੱਚ ਮਦਦ ਕਰਦੇ ਹਨ। ਇਹ ਖ਼ਾਸ ਤੌਰ 'ਤੇ ਭਾਰ ਉਠਾਉਣ ਜਾਂ ਤਾਕਤ ਵਾਲੀ ਕਸਰਤ ਕਰਨ ਵਾਲਿਆਂ ਲਈ ਫਾਇਦੇਮੰਦ ਹਨ।

ਕਸਰਤ ਤੋਂ ਬਾਅਦ ਊਰਜਾ ਘੱਟ ਹੋਣਾ ਆਮ ਗੱਲ ਹੈ। ਕਾਲੇ ਛੋਲੇ ਹੌਲੀ-ਹੌਲੀ ਊਰਜਾ ਦਿੰਦੇੇੇ ਹਨ, ਜਿਸ ਨਾਲ ਥਕਾਵਟ ਘਟਦੀ ਹੈ ਅਤੇ ਸਰੀਰ ਤਾਜ਼ਗੀ ਮਹਿਸੂਸ ਕਰਦਾ ਹੈ।

ਕਾਲੇ ਛੋਲੇ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਦਾ ਪਾਣੀ ਸੰਤੁਲਨ ਬਣਾਈ ਰੱਖਦੇ ਹਨ ਅਤੇ ਕਸਰਤ ਤੋਂ ਬਾਅਦ ਮਾਸਪੇਸ਼ੀਆਂ ਦੀ ਕੜਵੱਟ ਜਾਂ ਕਮਜ਼ੋਰੀ ਤੋਂ ਬਚਾਉਂਦੇ ਹਨ।