ਮਲੱਠੀ ਦਾ ਪਾਣੀ ਇੱਕ ਪੁਰਾਣਾ ਆਯੁਰਵੇਦਿਕ ਉਪਾਅ ਹੈ, ਜੋ ਕਈ ਸਿਹਤ ਸਮੱਸਿਆਵਾਂ ਵਿੱਚ ਲਾਹੇਵੰਦ ਮੰਨਿਆ ਜਾਂਦਾ ਹੈ।

ਮਲੱਠੀ ਨੂੰ ਰਾਤ ਭਰ ਪਾਣੀ ਵਿੱਚ ਭਿਗੋ ਕੇ ਜਾਂ ਹਲਕਾ ਉਬਾਲ ਕੇ ਤਿਆਰ ਕੀਤਾ ਪਾਣੀ ਪੀਣ ਨਾਲ ਗਲਾ, ਪਾਚਣ ਅਤੇ ਸਾਂਹ ਦੀ ਨਲੀ ਨੂੰ ਆਰਾਮ ਮਿਲਦਾ ਹੈ। ਇਸ ਵਿੱਚ ਮੌਜੂਦ ਕੁਦਰਤੀ ਤੱਤ ਸੋਜ ਘਟਾਉਂਦੇ ਹਨ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ।

ਨਿਯਮਤ ਅਤੇ ਸੰਤੁਲਿਤ ਮਾਤਰਾ ਵਿੱਚ ਸੇਵਨ ਕਰਨ ਨਾਲ ਇਹ ਸਰੀਰ ਨੂੰ ਅੰਦਰੋਂ ਠੰਡਕ ਅਤੇ ਤਾਕਤ ਦਿੰਦਾ ਹੈ।

ਗਲੇ ਦੀ ਖਰਾਸ਼ ਅਤੇ ਖਾਂਸੀ ਵਿੱਚ ਰਾਹਤ: ਗਲੇ ਨੂੰ ਨਰਮ ਕਰਕੇ ਸੋਜ ਅਤੇ ਖਾਂਸੀ ਘਟਾਉਂਦਾ ਹੈ।

ਪਾਚਨ ਕਿਰਿਆ ਸੁਧਾਰਦਾ ਹੈ: ਐਸਿਡਿਟੀ, ਗੈਸ ਅਤੇ ਕਬਜ਼ ਤੋਂ ਆਰਾਮ ਦਿੰਦਾ ਹੈ।

ਇਮਿਊਨਿਟੀ ਵਧਾਉਂਦਾ ਹੈ: ਐਂਟੀਆਕਸੀਡੈਂਟਸ ਨਾਲ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ।

ਸਾਹ ਦੀਆਂ ਸਮੱਸਿਆਵਾਂ ਵਿੱਚ ਲਾਭ: ਅਸਥਮਾ ਅਤੇ ਸਾਹ ਦੀ ਤਕਲੀਫ ਵਿੱਚ ਆਰਾਮ ਦਿੰਦਾ ਹੈ।

ਚਮੜੀ ਨੂੰ ਚਮਕਦਾਰ ਬਣਾਉਂਦਾ ਹੈ: ਡੀਟੌਕਸ ਕਰਕੇ ਮੁਹਾਂਸੇ ਅਤੇ ਦਾਗ਼ ਘਟਾਉਂਦਾ ਹੈ।

ਤਣਾਅ ਅਤੇ ਥਕਾਵਟ ਘਟਾਉਂਦਾ ਹੈ: ਸਟ੍ਰੈੱਸ ਹਾਰਮੋਨ ਨੂੰ ਕੰਟਰੋਲ ਕਰਕੇ ਮਨ ਨੂੰ ਸ਼ਾਂਤ ਕਰਦਾ ਹੈ।

ਮੂੰਹ ਦੀ ਸਿਹਤ ਲਈ ਫਾਇਦੇਮੰਦ: ਬੈਕਟੀਰੀਆ ਨੂੰ ਮਾਰਕੇ ਮੂੰਹ ਦੀਆਂ ਸਮੱਸਿਆਵਾਂ ਦੂਰ ਕਰਦਾ ਹੈ।

ਲਿਵਰ ਨੂੰ ਡੀਟੌਕਸ ਕਰਦਾ ਹੈ: ਸਰੀਰ ਤੋਂ ਜ਼ਹਿਰੀਲੇ ਪਦਾਰਥ ਕੱਢਦਾ ਹੈ। ਸਰੀਰ ਵਿੱਚ ਸੋਜ ਅਤੇ ਦਰਦ ਨੂੰ ਘਟਾਉਂਦਾ ਹੈ।

ਹਾਰਮੋਨਲ ਬੈਲੰਸ ਬਣਾਉਂਦਾ ਹੈ: ਖਾਸ ਕਰਕੇ ਔਰਤਾਂ ਲਈ ਮਾਹਵਾਰੀ ਸਮੱਸਿਆਵਾਂ ਵਿੱਚ ਲਾਭਦਾਇਕ।