ਚੁਕੰਦਰ ਕੁਦਰਤੀ ਰੰਗ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਬੁੱਲ੍ਹਾਂ ਨੂੰ ਨਰਮ, ਗੁਲਾਬੀ ਅਤੇ ਨਮੀਦਾਰ ਬਣਾਉਣ ਵਿੱਚ ਮਦਦ ਕਰਦਾ ਹੈ।

ਘਰ ‘ਚ ਚੁਕੰਦਰ ਦਾ ਲਿਪ ਬਾਮ ਤਿਆਰ ਕਰਨ ਲਈ ਚੁਕੰਦਰ ਦਾ ਤਾਜ਼ਾ ਰਸ, ਨਾਰੀਅਲ ਤੇਲ ਜਾਂ ਦੇਸੀ ਘੀ ਅਤੇ ਥੋੜ੍ਹੀ ਮੋਮ (ਬੀਜ਼ਵੈਕਸ) ਵਰਤੀ ਜਾ ਸਕਦੀ ਹੈ। ਚੁਕੰਦਰ ਦਾ ਰਸ ਬੁੱਲ੍ਹਾਂ ਨੂੰ ਕੁਦਰਤੀ ਰੰਗ ਦਿੰਦਾ ਹੈ, ਜਦਕਿ ਤੇਲ ਜਾਂ ਘੀ ਨਮੀ ਬਰਕਰਾਰ ਰੱਖਦੇ ਹਨ।

ਇਹ ਲਿਪ ਬਾਮ ਰਸਾਇਣਕ ਪਦਾਰਥਾਂ ਤੋਂ ਰਹਿਤ ਹੁੰਦਾ ਹੈ ਅਤੇ ਸਰਦੀਆਂ ‘ਚ ਫਟੇ ਬੁੱਲ੍ਹਾਂ ਲਈ ਖ਼ਾਸ ਤੌਰ ‘ਤੇ ਲਾਹੇਵੰਦ ਹੈ।

ਬੁੱਲ੍ਹਾਂ ਨੂੰ ਕੁਦਰਤੀ ਗੁਲਾਬੀ ਰੰਗ ਦਿੰਦਾ ਹੈ। ਸੁੱਕੇ ਅਤੇ ਫਟੇ ਬੁੱਲ੍ਹਾਂ ਨੂੰ ਨਰਮ ਕਰਦਾ ਹੈ।

ਲੰਮੇ ਸਮੇਂ ਤੱਕ ਨਮੀ ਬਰਕਰਾਰ ਰੱਖਦਾ ਹੈ।

ਰਸਾਇਣਕ ਲਿਪਸਟਿਕ ਤੋਂ ਸੁਰੱਖਿਅਤ ਵਿਕਲਪ

ਬੁੱਲ੍ਹਾਂ ਦਾ ਕਾਲਾਪਨ ਘਟਾਉਣ ਵਿੱਚ ਮਦਦਗਾਰ। ਸੰਵੇਦਨਸ਼ੀਲ ਬੁੱਲ੍ਹਾਂ ਲਈ ਹਲਕਾ ਤੇ ਸੁਰੱਖਿਅਤ।

ਘਰ ‘ਚ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਸਰਦੀਆਂ ਵਿੱਚ ਖ਼ਾਸ ਸੁਰੱਖਿਆ ਪ੍ਰਦਾਨ ਕਰਦਾ ਹੈ।

ਐਂਟੀਏਜਿੰਗ ਗੁਣ: ਚੁਕੰਦਰ ਦੇ ਐਂਟੀਆਕਸੀਡੈਂਟਸ ਬੁੱਲ੍ਹਾਂ ਦੀਆਂ ਬਾਰੀਕ ਲਕੀਰਾਂ ਘਟਾਉਂਦੇ ਹਨ।